ਨਵੀਂ ਦਿੱਲੀ, 16 ਦਸੰਬਰ 2020: ਖੇਤੀ ਕਾਨੂੰਨ ਰੱਦ ਕਰਾਉਣ ਦੇ ਰੌਲੇ ਦੌਰਾਨ ਮੋਦੀ ਸਰਕਾਰ ਨੇ ਆਪਣੇ ਐਮ.ਪੀ. ਤੇ ਬਾਲੀਵੁੱਡ ਐਕਟਰ ਸੰਨੀ ਦਿਓਲ ਨੂੰ ਵਾਈ ਪਲੱਸ ਸਕਿਉਰਿਟੀ ਦੇਣ ਦਾ ਫ਼ੈਸਲਾ ਲਿਆ ਹੈ।
ਸੰਨੀ ਦਿਓਲ ਲਈ ਵਾਈ ਪਲੱਸ ਸਕਿਉਰਿਟੀ ਦਾ ਮਤਲਬ ਹੈ ਕਿ ਉਨ੍ਹਾਂ ਦੀ ਸੁਰੱਖ਼ਿਆ ਲਈ ਹੁਣ ਦੋ ਕਮਾਂਡੋਜ਼ ਅਤੇ ਪੁਲਿਸ ਮੁਲਾਜ਼ਮਾਂ ਸਹਿਤ 11 ਸੁਰੱਖ਼ਿਆ ਕਰਮੀ ਹਾਜ਼ਰ ਰਹਿਣਗੇ।
ਸੰਨੀ ਦਿਓਲ ਨੇ ਮੋਦੀ ਸਰਕਾਰ ਦੇ ਬਣਾਏ ਖੇਤੀ ਕਾਨੂੰਨਾਂ ਦੇ ਹੱਕ 'ਚ ਖੜ੍ਹਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਸੰਨੀ ਦੀ ਸੋਸ਼ਲ ਮੀਡੀਆ 'ਤੇ ਹਾਲੇ ਤੱਕ ਲੋਕਾਂ ਵੱਲੋਂ ਕਿਰਕਿਰੀ ਕੀਤੀ ਜਾ ਰਹੀ ਹੈ।