← ਪਿਛੇ ਪਰਤੋ
ਨਵੀਂ ਦਿੱਲੀ, 3 ਸਤੰਬਰ, 2016 : ਸੈਕਸ ਸੀ.ਡੀ. ਸਕੈਮ 'ਚ ਔਰਤ ਦੇ ਸਾਹਮਣੇ ਆ ਕੇ ਦੋਸ਼ ਲਗਾਉਣ ਦੇ ਬਾਅਦ 'ਆਪ' ਤੋਂ ਬਰਖ਼ਾਸਤ ਮੰਤਰੀ ਸੰਦੀਪ ਕੁਮਾਰ ਨੇ ਡੀ.ਸੀ.ਪੀ.ਦੇ ਦਫ਼ਤਰ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ ਹੈ। ਪੀੜਤ ਮਹਿਲਾ ਨੇ ਸੁਲਤਾਨਪੁਰ ਪੁਲਿਸ ਥਾਣੇ ਪੁੱਜ ਕੇ ਸੰਦੀਪ ਕੁਮਾਰ ਖਿਲਾਫ਼ ਸਰੀਰਕ ਸ਼ੋਸ਼ਣ ਦੀ ਵੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੀੜਤਾ ਨੇ ਦੱਸਿਆ ਕਿ ਉਹ ਰਾਸ਼ਨ ਕਾਰਡ ਬਨਵਾਉਣ ਲਈ ਸੰਦੀਪ ਕੁਮਾਰ ਕੋਲ ਗਈ ਸੀ। ਜਿਸ ਦੌਰਾਨ ਸੰਦੀਪ ਕੁਮਾਰ ਨੇ ਉਸਨੂੰ ਕੋਈ ਨਸ਼ੀਲੀ ਕੋਲਡ ਡਰਿੰਗ ਪਿਆ ਦਿੱਤੀ ਜਿਸ ਤੋਂ ਬਾਅਦ ਕੀ ਹੋਇਆ, ਉਸਨੂੰ ਕੁੱਝ ਨਹੀਂ ਪਤਾ।
Total Responses : 267