ਨਵੀਂ ਦਿੱਲੀ, 14 ਅਕਤੂਬਰ, 2016 : ਜਬਰੀ ਧਨ ਵਸੂਲੀ ਦੇ ਇਕ ਮਾਮਲੇ ਦੀ ਜਾਂਚ 'ਚ ਸਹਿਯੋਗ ਕਰਨ 'ਚ ਅਸਫਲ ਰਹਿਣ ਲਈ ਮਟਿਆਲਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਲਾਬ ਸਿੰਘ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਗੁਲਾਬ ਸਿੰਘ ਪਾਰਟੀ ਦੇ ਗੁਜਰਾਤ ਮਾਮਲਿਆਂ ਦੇ ਸਹਿ ਇੰਚਾਰਜ ਵੀ ਹਨ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਗੁਲਾਬ ਸਿੰਘ ਨੇ ਦੱਸਿਆ ਕਿ ਉਨ•ਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਉਹ ਪਾਰਟੀ ਦੇ ਕੰਮ 'ਚ ਗੁਜਰਾਤ ਵਿਚ ਹਨ ਅਤੇ 18 ਅਕਤੂਬਰ ਨੂੰ ਜਾਂਚ 'ਚ ਸ਼ਾਮਲ ਹੋਣਗੇ। ਗੁਲਾਬ ਸਿੰਘ ਦੇ ਕਥਿਤ ਸਹਿਯੋਗੀਆਂ ਵਿਰੁੱਧ ਵਸੂਲੀ ਦੀ ਸ਼ਿਕਾਇਤ 'ਚ ਉਨ•ਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਦਿੱਲੀ ਪੁਲਿਸ ਵੱਲੋਂ ਚੁੱਕੇ ਗਏ ਇਸ ਕਦਮ ਨੂੰ ਲੈ ਕੇ ਸਵਾਲ ਖੜਾ ਕੀਤਾ ਹੈ, ਕਿਉਂਕਿ ਇਹ ਵਾਰੰਟ ਅਜਿਹੇ ਸਮੇਂ 'ਚ ਜਾਰੀ ਕੀਤਾ ਗਿਆ ਹੈ ਜਦੋਂ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ 16 ਅਕਤੂਬਰ ਨੂੰ ਗੁਜਰਾਤ 'ਚ ਰੈਲੀ ਕਰਨ ਵਾਲੇ ਹਨ। ਪਿਛਲੇ ਮਹੀਨੇ ਦੋ ਪ੍ਰਾਪਰਟੀ ਡਿਲਰਾਂ ਦੀਪਕ ਸ਼ਰਮਾ ਅਤੇ ਰਿੰਕੂ ਦੀਵਾਨ ਨੇ ਦੋਸ਼ ਲਾਇਆ ਸੀ ਕਿ ਗੁਲਾਬ ਸਿੰਘ ਦੇ ਕਾਰਜਕਾਲ 'ਚ ਕੰਮ ਕਰਨ ਵਾਲੇ ਸਤੀਸ਼ ਅਤੇ ਦਵਿੰਦਰ ਅਤੇ ਇਕ ਸਹਿਯੋਗੀ ਜਗਦੀਸ਼ ਨੇ ਉਨ•ਾਂ ਤੋਂ ਧਨ ਦੀ ਮੰਗ ਕੀਤੀ ਸੀ ਅਤੇ ਧਮਕੀ ਦਿੱਤੀ ਸੀ ਕਿ ਜੇ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ਤਾਂ ਉਹ ਉਸ ਭਵਨ ਨੂੰ ਢਾਹ ਦੇਣਗੇ ਜਿਥੇ ਇਹ ਪ੍ਰਾਪਰਟੀ ਡੀਲਰ ਕੰਮ ਕਰਦੇ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤੀਸ਼, ਦਵਿੰਦਰ ਅਤੇ ਜਗਦੀਸ਼ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਮਲੇ ਦੀ ਜਾਂਚ 'ਚ ਪਤਾ ਲੱਗਾ ਕਿ ਵਿਧਾਇਕ ਦੀ ਜਾਣਕਾਰੀ 'ਚ ਇਕ ਜਬਰੀ ਧਨ ਵਸੂਲੀ ਦਾ ਰੈਕੇਟ ਚੱਲ ਰਿਹਾ ਸੀ। ਇਸ ਮਗਰੋਂ ਗੁਲਾਬ ਸਿੰਘ ਦਾ ਨਾਂਅ ਮਾਮਲੇ 'ਚ ਦਰਜ ਕੀਤਾ ਗਿਆ ਅਤੇ ਜਾਂਚ 'ਚ ਸ਼ਾਮਲ ਹੋਣ ਲਈ ਉਨ•ਾਂ ਨੂੰ ਨੋਟਿਸ ਭੇਜਿਆ ਗਿਆ।