← ਪਿਛੇ ਪਰਤੋ
ਪਟਿਆਲਾ, 28 ਅਗਸਤ, 2016 : ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਆਗੂ ਪੰਜਾਬ ਦੇ ਵਡਮੁੱਲੇ ਇਤਿਹਾਸ ਤੇ ਵਿਰਸੇ ਤੋਂ ਪੂਰੀ ਤਰਾਂ ਅਣਜਾਣ ਹਨ। ਅਜਿਹੀਆਂ ਪਾਰਟੀਆਂ ਵੱਲੋਂ ਪੰਜਾਬ ਨੂੰ ਲੁੱਟਣ ਦੇ ਲਏ ਜਾ ਰਹੇ ਸੁਪਨੇ ਅਣਖੀਲੇ ਪੰਜਾਬੀ ਕਦੇ ਸਾਕਾਰ ਨਹੀਂ ਹੋਣ ਦੇਣਗੇ ਕਿਂਉਕਿ ਮੁਗਲ ਧਾੜਵਆਂ ਨੇ ਵੀ ਪੰਜਾਬ ਨੂੰ ਲੁੱਟਣ ਦੇ ਮਨਸੇ ਨਾਲ ਅਨੇਕਾਂ ਹਮਲੇ ਕੀਤੇ ਸਨ ਪਰ ਬਹਾਦਰ ਪੰਜਾਬੀਆਂ ਨੇ ਹਮੇਸ਼ਾ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ 'ਚ ਪੈਂਦੇ ਪਿੰਡ ਲੌਟ ਵਿਖੇ ਪਿੰਡ ਦੇ ਯੂਥ ਸਪੋਰਟਸ ਕਲੱਬ ਵੱਲੋਂ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖਟੜਾ ਤੇ ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਸ. ਲਖਵੀਰ ਸਿੰਘ ਲੌਟ ਦੇ ਸਹਿਯੋਗ ਨਾਲ ਕਰਵਾਏ 17 ਵੇਂ ਕਬੱਡੀ ਤੇ ਵਾਲੀਵਾਲ ਟੂਰਨਾਮੈਂਟ ਮੌਕੇ ਗੱਲਬਾਤ ਕਰਦਿਆਂ ਕੀਤਾ। ਡਾ. ਚੀਮਾ ਨੇ ਕਿਹਾ ਕਿ ਇਸ ਪਾਰਟੀ ਦੇ ਆਗੂ ਧਰਮਾਂ ਦੀ ਵੀ ਇੱਜਤ ਨਹੀਂ ਕਰਨਾ ਜਾਣਦੇ ਕਿਉਂਕਿ ਸ਼੍ਰੀ ਹਰਮਿੰਦਰ ਸਾਹਿਬ ਦੀ ਫੋਟੋ ਨਾਲ ਝਾੜੂ ਛਾਪਣ ਤੇ ਮਾਲੇਰਕੋਟਲਾ ਦੀ ਘਟਨਾ ਨੇ ਇਸ ਪਾਰਟੀ ਦਾ ਪੰਜਾਬ ਦੇ ਵਡਮੁੱਲੇ ਧਾਰਮਿਕ ਤੇ ਇਤਿਹਾਸਕ ਵਿਰਸੇ ਪ੍ਰਤੀ ਸਤਿਕਾਰ ਪੂਰੀ ਤਰਾਂ ਉਜਾਗਰ ਕਰਕੇ ਰੱਖ ਦਿੱਤ ਹੈ। ਪਰ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਪੰਜਾਬ ਵਾਸੀ ਇਹਨਾਂ ਦੀਆਂ ਬਜਰ ਗਲਤੀਆਂ ਦਾ ਜਵਾਬ ਜਰੂਰ ਮੰਗਣਗੇ। ਸਿਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਲੋਕਾਂ ਵੱਲੋਂ ਪਹਿਲਾਂ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚੀ ਗਈ ਸੀ ਪਰ ਪੁਲਿਸ ਭਰਤੀ ਦੌਰਾਨ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡੋਪ ਟੈਸਟ ਦੇ ਸਾਹਮਣੇ ਆ ਰਹੇ ਨਤੀਜਿਆਂ ਨੇ ਇਹਨਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਪਰ ਕੁਝ ਪੰਜਾਬ ਦੋਖੀ ਤਾਕਤਾਂ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਤਾਕ ਵਿੱਚ ਹਨ ਅਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਅੱਗ ਲਾਊਣਾ ਚਾਹੁੰਦੀਆਂ ਹਨ। ਇਸ ਮੌਕੇ ਡਾ. ਚੀਮਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ ਅਤੇ ਪਿੰਡ ਦੇ ਯੂਥ ਸਪੋਰਟਸ ਕਲੱਬ ਨੂੰ ਆਪਣੇ ਅਖਤਿਆਰੀ ਫੰਡ 'ਚੋਂ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
Total Responses : 267