← ਪਿਛੇ ਪਰਤੋ
ਚੰਡੀਗੜ੍ਹ, 2 ਅਕਤੂਬਰ, 2016 : ਹਫਿੰਗਨਪੋਸਟ ਸੀ-ਵੋਟਰ ਸਰਵੇ ਅਨੁਸਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵਲੋਂ 100 ਵੋਟਾਂ ਜਿੱਤਣ ਦੇ ਨਤੀਜੇ ਤੋਂ ਬਾਅਦ ਹੁਣ ਵੀਡੀਪੀ ਐਸੋਸਿਏਟ ਦੁਆਰਾ ਸਤੰਬਰ 2016 ਵਿਚ ਕੀਤੇ ਸਰਵੇ ਅਨੁਸਾਰ ਵੀ ਆਪ 100 ਦੇ ਕਰੀਬ ਸੀਟਾਂ ਉਤੇ ਜੇਤੂ ਰਹਿ ਰਹੀ ਹੈ। 19 ਸਤੰਬਰ ਤੋਂ 26 ਸਤੰਬਰ ਤੱਕ ਪੰਜਾਬ ਭਰ ਵਿਚ ਕੀਤੇ ਸਰਵਿਆਂ ਅਨੁਸਾਰ ਪੰਜਾਬ ਦੇ 43 ਪ੍ਰਤੀਸ਼ਤ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੋਟ ਕਰ ਰਹੇ ਹਨ। 117 ਵਿਚੋਂ ਕੁਲ 93 ਤੋਂ ਵੱਧ ਸੀਟਾਂ ਆਪ ਦੀ ਝੋਲੀ ਵਿਚ ਪੈ ਰਹੀਆਂ ਹਨ। ਵੀਡੀਪੀ ਸਰਵੇ ਉਤੇ ਖੁਸ਼ੀ ਜਾਹਿਰ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਭਾਜਪਾ ਵਿਰੋਧੀ ਲਹਿਰ ਅਤੇ ਕਾਂਗਰਸ ਦੁਆਰਾ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਨਾਕਾਮਯਾਬ ਰਹਿਣ ‘ਤੇ ਪੰਜਾਬ ਦੇ ਲੋਕ ਹੁਣ ਨਵਾਂ ਪੰਜਾਬ ਸਿਰਜਣ ਲਈ ਆਮ ਆਦਮੀ ਪਾਰਟੀ ਉਤੇ ਉਮੀਦ ਲਗਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਮਿਲ ਰਹੇ ਉਤਸ਼ਾਹ ਕਾਰਨ ਆਮ ਆਦਮੀ ਪਾਰਟੀ ਨਿਸ਼ਚਿਤ ਤੌਰ ਤੇ 100 ਤੋਂ ਵੱਧ ਸੀਟਾਂ ਜਿੱਤ ਕੇ ਪੰਜਾਬ ਵਿਚ ਸਰਕਾਰ ਬਣਾਏਗੀ। ਵੜੈਚ ਨੇ ਕਿਹਾ ਕਿ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਸੂਬੇ ਵਿਚ ਹਰ ਫਰੰਟ ‘ਤੇ ਫੇਲ ਹੋਏ ਹੈ ਅਤੇ ਪਿਛਲੇ 9 ਸਾਲਾਂ ਦੇ ਰਾਜ ਦੌਰਾਨ ਸੂਬੇ ਵਿਚ ਬੇਰੋਜਗਾਰੀ, ਭਿ੍ਰਸ਼ਟਾਚਾਰ ਅਤੇ ਦਹਿਸ਼ਤਗਰਦੀ ਵਿਚ ਵਾਧਾ ਹੋਇਆ ਹੈ। ਪੰਜਾਬ ਵਿਚ ਕਾਨੂੰਨ ਅਤੇ ਨਿਆ ਦੀ ਵਿਵਸਥਾ ਪੂਰੀ ਤਰਾਂ ਨਾਲ ਡਾਵਾਂਡੋਲ ਹੋ ਚੁੱਕੀ ਹੈ ਅਤੇ ਸੂਬੇ ਦੇ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਨਾਂ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾ ਕੇ ਲੋਕ ਭਲਾਈ ਲਈ ਕਾਰਜ ਕਰੇਗੀ।
Total Responses : 267