ਚੰਡੀਗੜ੍ਹ, 2 ਅਕਤੂਬਰ, 2016 : ਸਥਾਨਕ ਅਦਾਲਤ ਨੇ ਦਿੱਲੀ ਦੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਦੇ ਪਿਤਾ ਜਸਬੀਰ ਸਿੰਘ ਅਤੇ ਵਕੀਲ ਰਾਕੇਸ਼ ਨੂੰ ਧੋਖਾਧੜੀ ਦੇ ਮਾਮਲੇ 'ਚ ਬੀਤੇ ਦਿਨੀਂ 2 ਸਾਲ ਦੀ ਜੇਲ• ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਮੁਤਾਬਕ ਇਨ•ਾਂ ਦੋਵਾਂ ਦੋਸ਼ੀਆਂ ਨੇ ਜਾਇਦਾਦ ਧੋਖਾਧੜੀ ਨਾਲ ਮਰਹੂਮ ਕੀਨੀਅਰ ਸੁਤੰਤਰਤਾ ਸੈਨਾਨੀ ਮੱਖਣ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਦੀ ਜਨਰਲ ਪਾਵਰ ਅਟਾਰਨੀ ਬਣਾਈ ਸੀ। ਇੱਥੇ ਵਰਣਨਯੋਗ ਹੈ ਕਿ ਸਿਰਸਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ। ਵਧੀਕ ਜ਼ਿਲ•ਾ ਅਤੇ ਸੈਸ਼ਨ ਜੱਜ ਅਸ਼ਵਨੀ ਕੁਮਾਰ ਨੇ ਮਾਮਲੇ ਵਿਚ ਜਸਬੀਰ ਸਿੰਘ ਅਤੇ ਰਾਕੇਸ਼ ਉੱਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਇਸ ਸਬੰਧੀ ਕੇਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਉੱਤੇ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਜਾਇਦਾਦ ਸੂਧ ਸਿੰਘ ਦੀ ਸੀ ਜੋ ਕਿ ਉਸ ਨੇ ਆਪਣੇ ਪੁੱਤਰ ਅਤੇ ਇਕ ਰਿਸ਼ਤੇਦਾਰ ਤਾਰਾ ਸਿੰਘ ਦੇ ਨਾਂ ਕਰ ਦਿੱਤੀ ਸੀ ਜੋ ਕਿ ਕੀਨੀਆ ਦੇ ਨਾਗਰਿਕ ਹਨ। ਮੱਖਣ ਸਿੰਘ ਕੀਨੀਆ ਦੇ ਨੈਲਸਨ ਮੰਡੇਲਾ ਵਜੋਂ ਜਾਣੇ ਜਾਂਦੇ ਸਨ, ਜਿਨ•ਾਂ ਦੀ 1973 ਵਿਚ ਮੌਤ ਹੋ ਗਈ ਸੀ। ਜਸਬੀਰ ਸਿੰਘ ਨੇ 19 ਜੁਲਾਈ, 1994 ਨੂੰ ਚੰਡੀਗੜ• ਦੇ 11 ਸੈਕਟਰ ਵਿਚ ਦੇ ਘਰ ਵਿਚ ਮੱਖਣ ਸਿੰਘ ਅਤੇ ਤਾਰਾ ਸਿੰਘ ਦੇ ਨਾਂ 'ਤੇ ਫਰਜ਼ੀ ਜਨਰਲ ਪਾਵਰ ਅਟਾਰਨੀ ਤਿਆਰ ਕਰਵਾ ਕੇ ਹਾਸਿਲ ਕੀਤੀ ਪਰ ਇੱਥੇ ਉਹ ਦੋਵੇਂ ਕਦੇ ਰਹੇ ਨਹੀਂ। ਇਸ ਤੋਂ ਬਾਅਦ ਜਸਬੀਰ ਸਿੰਘ ਨੇ ਕੁਝ ਫਰਜ਼ੀ ਵਿਅਕਤੀ ਨੂੰ ਪੇਸ਼ ਜਾਇਦਾਦ ਆਪਣੇ ਨਾਂ ਕਰਵਾ ਲਈ ਸੀ।