← ਪਿਛੇ ਪਰਤੋ
ਚੰਡੀਗੜ੍ਹ, 11 ਅਕਤੂੂਬਰ, 2016 : ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਲੋਚਨਾ ਕਰਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਦਰਜ ਭਿ੍ਰਸ਼ਟਾਚਾਰ ਦੇ ਕੇਸ ਵਾਪਿਸ ਲੈਣ ਤੋਂ ਬਾਅਦ ਹੁਣ ਬਾਦਲ ਆਪਣੇ ਭਿ੍ਰਸ਼ਟਾਚਾਰੀ ਮੰਤਰੀ ਤੋਤਾ ਸਿੰਘ ਨੂੰ ਬਰੀ ਕਰਨਾ ਚਾਹੁੰਦਾ ਹੈ। ਵੜੈਚ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਨੂੰ ਇਸ ਸੰਬੰਧੀ ਸਪਸ਼ਟੀ ਕਰਨ ਦੇਣਾ ਚਾਹੀਦਾ ਹੈ ਕਿ ਉਹ ਕਿਸ ਅਧਾਰ ‘ਤੇ ਤੋਤਾ ਸਿੰਘ ਨੂੰ ਪਾਕ ਸਾਫ ਗਰਦਾਨਣ ਦੀ ਕੋਸ਼ਿਸ਼ ਕਰ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਾਰੇ ਭਿ੍ਰਸ਼ਟਾਚਾਰੀਆਂ ਦੇ ਖਿਲਾਫ ਕੇਸ ਦੁਬਾਰਾ ਖੋਲ ਕੇ ਉਨਾਂ ਦੀ ਮੁੜ ਜਾਂਚ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸੰਬੰਧੀ ਸਾਫ ਕਰਨਾ ਚਾਹੀਦਾ ਹੈ ਕਿ ਕੀ 2001 ਦੇ ਭਰਤੀ ਕੇਸ ਵਿਚ ਸ਼ਾਮਲ ਤੋਤਾ ਸਿੰਘ ਖਿਲਾਫ ਕੇਸ ਵਾਪਿਸ ਲੈਣਾ ਰਾਜਨੀਤਿਕ ਤਾਕਤ ਦੂਰ ਵਰਤੋਂ ਨਹੀਂ ਹੈ। ਇਥੇ ਇਹ ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਨੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਖਿਲਾਫ ਚਲ ਰਹੇ ਭਿ੍ਰਸ਼ਟਾਚਾਰ ਦੇ ਕੇਸ ਨੂੰ ਵਾਪਿਸ ਲੈਣ ਲਈ ਮੋਹਾਲੀ ਦੀ ਅਦਾਲਤ ਵਿਚ ਅਰਜੀ ਦਾਇਰ ਕੀਤੀ ਹੈ। ਕੇਸ ਵਾਪਿਸ ਲੈਣ ਸੰਬੰਧੀ ਅਰਜੀ ਉਤੇ ਹਸਤਾਖਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਰਾਜ ਨਿਆ ਵਿਭਾਗ ਦਾ ਜਿਮਾਂ ਵੀ ਸੰਭਾਲਦੇ ਹਨ ਨੇ ਹੁਣੇ ਹੀ ਕੀਤੇ ਹਨ। ਉਨਾਂ ਨੇ ਹੀ ਵਿਜੀਲੈਂਸ ਬਿਓਰੋ ਉਤੇ ਤੋਤਾ ਸਿੰਘ ਨੂੰ ਕਲੀਨ ਚਿੱਟ ਦੇਣ ਲਈ ਦਬਾਅ ਪਾਇਆ ਸੀ। ਤੋਤਾ ਸਿੰਘ ਖਿਲਾਫ ਭਿ੍ਰਸ਼ਟਾਚਾਰ ਦਾ ਇਹ ਕੇਸ 2001 ਦੀ ਅਕਾਲੀ-ਬੀਜੇਪੀ ਸਰਕਾਰ ਦੌਰਾਨ ਸਿੱਖਿਆ ਮੰਤਰੀ ਰਹਿੰਦਿਆਂ ਭਰਤੀ ਪ੍ਰਿਆ ਦੌਰਾਨ ਘਪਲੇਬਾਜੀ ਕਰਨ ਦੇ ਦੋਸ਼ ਵਿਚ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਦਾਇਰ ਕੀਤਾ ਗਿਆ ਸੀ। ਆਪ ਕਨਵੀਨਰ ਨੇ ਕਿਹਾ ਕਿ ਤੋਤਾ ਸਿੰਘ ਉਤੇ ਖੇਤੀਬਾੜੀ ਮੰਤਰੀ ਰਹਿੰਦਿਆਂ ਨਕਲੀ ਬੀਜ ਅਤੇ ਸਪਰੇਆਂ ਸਪਲਾਈ ਕਰਕੇ ਕਪਾਹ ਦੀ ਫਸਲ ਤਬਾਹ ਕਰਨ ਦਾ ਵੀ ਦੋਸ਼ ਹੈ। ਤੋਤਾ ਸਿੰਘ ਉਤੇ ਕੇਸ ਦਾਇਰ ਕਰਨ ਦੀ ਥਾਂ ਸਰਕਾਰ ਨੇ ਡਾਇਰੈਕਟਰ ਖੇਤੀਬਾੜੀ ਮੰਗਲ ਸਿੰਘ ਨੂੰ ਬਲੀ ਦਾ ਬਕਰਾ ਬਣਾ ਕੇ ਤੋਤਾ ਸਿੰਘ ਦਾ ਬਚਾਅ ਕਰ ਲਿਆ ਸੀ। ਵੜੈਚ ਨੇ ਕਿਹਾ ਕਿ ਤੋਤਾ ਸਿੰਘ ਉਤੇ ਚਲ ਰਹੇ ਕੇਸ ਨੂੰ ਵਾਪਿਸ ਲੈਣ ਦਾ ਇਹ ਫੈਸਲਾ ਅਮਰਿੰਦਰ ਸਿੰਘ ਦੇ ਭਿ੍ਰਸ਼ਟਾਚਾਰ ਦੇ ਕੇਸ ਬੰਦ ਕਰਨ ਦੇ ਸਿਰਫ ਦੋ ਦਿਨ ਬਾਅਦ ਹੀ ਲਿਆ ਗਿਆ।
Total Responses : 267