ਯੂਬਾ ਸਿਟੀ (ਅਮੀਰਕਾ), 1 ਅਕਤੂਬਰ, 2016 : SGPC ਹੁਣ ਅਮਰੀਕਾ ‘ਚ ਗੁਦੁਆਰਾ ਸਾਹਿਬ ਸਥਾਪਤ ਜਾ ਰਹੀ ਹੈ। ਵਿਦੇਸ਼ ਦੀ ਧਰਤੀ ‘ਤੇ ਇਹ ਪਹਿਲਾ ਗੁਦੁਆਰਾ ਸਾਹਿਬ ਹੋਏਗਾ ਜਿਸ ਦਾ ਪ੍ਰਬੰਧ SGPC ਅਧੀਨ ਹੋਏਗਾ। ਇਹ ਗੁਰਦੁਆਰਾ ਸਾਹਿਬ ਅਮਰੀਕਾ ਦੀ ਯੂਬਾ ਸਿਟੀ ‘ਚ ਬਣੇਗਾ। ਇਸ ਤੋਂ ਪਹਿਲਾਂ ਐਸਜੀਪੀਸੀ ਪੰਜਾਬ ਹਰਿਆਣਾ ਤੇ ਹਿਮਾਚਲ ‘ਚ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ।
ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਅਮਰੀਕਾ ਦੇ ਉੱਘੇ ਕਿਸਾਨ ਦੀਦਾਰ ਸਿੰਘ ਬੈਂਸ ਨੇ 14 ਏਕੜ ਜ਼ਮੀਨ SGPC ਨੂੰ ਦਾਨ ਕੀਤੀ ਹੈ। ਦੀਦਾਰ ਸਿੰਘ ਬੈਂਸ ਇਸ ਤੋਂ ਪਹਿਲਾਂ ਵੀ ਯੂਬਾ ਸਿਟੀ ਦੇ ਦੋ ਗੁਰੂ ਘਰ ਬਣਵਾ ਚੁੱਕੇ ਨੇ ਜੋ ਕਿ ਅਮਰੀਕਾ ਦੇ ਵੱਡੇ ਗੁਰੂ ਘਰ ਹਨ। SGPC ਪ੍ਰਧਾਨ ਅਵਤਾਰ ਸਿੰਘ ਮੁਤਾਬਕ SGPC ਵੱਲੋਂ ਅਮਰੀਕਾ ‘ਚ ਇਹ ਗੁਰੂ ਘਰ ਉਸਾਰਨ ਦਾ ਮਕਸਦ ਅਮਰੀਕਾ ‘ਚ ਸਿੱਖੀ ਦਾ ਪ੍ਰਚਾਰ ਕਰਨ ਲਈ ਆਪਣਾ Platform ਤਿਆਰ ਕਰਨਾ ਹੈ। ਜਿੱਥੇ ਆਜ਼ਾਦੀ ਨਾਲ ਐਸਜੀਪੀਸੀ ਦੇ ਨੁਮਾਇੰਦੇ ਆਪਣੀ ਗੱਲ ਕਰ ਸਕਣ।
ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਕਈ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਗੁਰੂ ਘਰ ਪੂਰੇ ਨਾਰਥ ਅਮਰੀਕਾ ‘ਚ ਸਿੱਖੀ ਲਈ ਪ੍ਰਚਾਰ ਕਰੇਗਾ। ਗੁਰਦੁਆਰਾ ਉਸਾਰੀ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ‘ਚ SGPC USA Inc ਦੇ ਨਾਂ ਤੋਂ ਸੰਸਥਾ ਨੂੰ ਰਜਿਸਟਰਡ ਕਰਵਾਇਆ ਜਾ ਚੁੱਕਾ ਹੈ ਤੇ ਸੰਸਥਾ ਦੇ ਨਾਂ ‘ਤੇ ਯੂਐਸ ਦੀ ਬੈਂਕ ‘ਚ 2 ਕਰੋੜ ਰੁਪਏ ਵੀ ਜਮਾਂ ਹੋ ਚੁੱਕੇ ਹਨ। ਪ੍ਰਧਾਨ ਨੇ ਦੱਸਿਆ ਕਿ ਅਮਰੀਕਾ ਸਥਾਪਿਤ ਗੁਰੂ ਘਰਾਂ ਤੇ ਸਿੱਖਾਂ ਲਈ SGPC ਯੂਬਾ ਸਿਟੀ ‘ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਯੋਜਨਾ ਬਣਾ ਰਹੀ ਹੈ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਰਕਰਾਰ ਰਹੇ।
ABP Sanjha ਤੋਂ ਧੰਨਵਾਦ ਸਾਹਿਤ I