← ਪਿਛੇ ਪਰਤੋ
ਚੰਡੀਗੜ੍ਹ, 12 ਸਤਬੰਰ, 2016 : ਆਵਾਜ਼-ਏ-ਪੰਜਾਬ ਫੋਰਮ ਦੇ ਆਗੂ ਪਰਗਟ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀ ਤੋਂ ਬਿਨਾਂ ਪੰਜਾਬ ਦੇ ਲੋਕਾਂ ਨੂੰ ਢੁਕਵਾਂ ਬਦਲ ਨਹੀਂ, ਇਸ ਲਈ ਰਾਜਨੀਤਿਕ ਪਾਰਟੀ ਬਣਾ ਕੇ ਹੀ ਚੋਣਾਂ ਲੜੀਆਂ ਜਾਣਗੀਆਂ। ਨਾਲ ਹੀ ਉਨ੍ਹਾਂ ਦਾਅਵਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਆਵਾਜ਼-ਏ-ਪੰਜਾਬ ਦੇ ਸੰਪਰਕ 'ਚ ਹਨ। ਇਹ ਦਾਅਵਾ ਉਨ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਅਜਿਹੇ ਦੋਸ਼ਾਂ ਮਗਰੋਂ ਕੀਤਾ ਹੈ ਜਿਸ 'ਚ ਇਨ੍ਹਾਂ ਪਾਰਟੀਆਂ ਨੇ ਕਿਹਾ ਹੈ ਕਿ ਆਵਾਜ਼ ਏ ਪੰਜਾਬ ਫੋਰਮ ਦਾ ਗਠਨ ਅਕਾਲੀ-ਭਾਜਪਾ ਗਠਜੋੜ ਨੂੰ ਫਾਇਦਾ ਪਹੁੰਚਾਉਣ ਲਈ ਕੀਤਾ ਗਿਆ ਹੈ।
Total Responses : 267