← ਪਿਛੇ ਪਰਤੋ
ਨਵੀਂ ਦਿੱਲੀ, 7 ਸਤੰਬਰ, 2016 : ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਸੰਦੀਪ ਕੁਮਾਰ ਦੇ ਸੀਡੀ ਕਾਂਡ ਮਾਮਲੇ 'ਚ ਉਨ੍ਹਾਂ ਦਾ ਬਚਾਅ ਕਰਨ ਵਾਲੇ ਆਸ਼ੁਤੋਸ਼ ਦੀਆਂ ਦਿੱਕਤਾਂ ਵਧਦੀਆਂ ਜਾ ਰਹੀਆਂ ਹਨ। ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਵਿਵਾਦਤ ਬਲਾਗ ਨੂੰ ਲੈ ਕੇ ਕੌਮੀ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਹੈ। ਆਸ਼ੁਤੋਸ਼ ਨੇ ਆਪਣੇ ਬਲਾਗ ਵਿਚ ਸੰਦੀਪ ਕੁਮਾਰ ਬਚਾਅ ਕਰਦੇ ਹੋਏ ਲਿਖਿਆ ਸੀ ਕਿ ਇਹ ਸਬੰਧ ਸਹਿਮਤੀ ਨਲਾ ਬਣਾਇਆ ਗਿਆ ਸੀ ਅਤੇ ਇਸ ਵਿਚ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਲਲਿਤ ਕੁਮਾਰ ਮੰਗਲਮ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ 8 ਸਤੰਬਰ ਨੂੰ ਆਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਆਸ਼ੁਤੋਸ਼ ਨੇ ਕਾਫੀ ਨਿੰਦਾਯੋਗ ਅਤੇ ਅਪਮਾਨਜਨਕ ਬਲਾਗ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਬਲਾਤਕਾਰ ਦੇ ਇਕ ਦੋਸ਼ੀ ਦਾ ਬਚਾਅ ਕੀਤਾ ਹੈ।
Total Responses : 267