ਹਮਲੇ ਦੀ ਕੈਮਰੇ ’ਚ ਕੈਦ ਹੋਈ ਵੀਡੀਓ ਵਿਚੋਂ ਲਈ ਗਈ ਤਸਵੀਰ।
ਆਸਟਰੇਲੀਆ ’ਚ ਸਿੱਖਾਂ ’ਤੇ ਗਿਣੀ ਸਾਜ਼ਿਸ਼ ਤਹਿਤ ਹੋਇਆ ਹਮਲਾ, ਸਰਕਾਰ ਨੇ ਦਿੱਤੀ ਇਹ ਚੇਤਾਵਨੀ
ਮੈਲਬੋਰਨ, 5 ਮਾਰਚ, 2021 : ਤਿੰਨ ਖੇਤੀ ਕਾਨੂੰਨਾਂ ਨੁੰ ਲੈ ਕੇ ਪੈਦਾ ਹੋਏ ਵਿਚਾਰਕ ਮਤਭੇਦਾਂ ਦੇ ਚਲਦਿਆਂ ਸਿਡਨੀ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਕਾਰ ਵਿਚ ਜਾ ਰਹੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਤੇ ਨਵੀਂ ਕਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ। ਇਹ ਹਮਲਾਵਰ ਬੇਸਬਾਲ ਬੈਟ, ਹਥੋੜਿਆਂ ਤੇਹੋਰ ਇਸ ਤਰੀਕੇ ਦੇ ਹੀ ਹਥਿਆਰਾਂ ਨਾਲ ਲੈਸ ਸਨ। ਚੇਤੇ ਰਹੇ ਕਿ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਕੀਤੇ ਗਏ ਵਿਖਾਵਿਆਂ ਦੇ ਵਿਰੋਧ ਵਿੱਚ ਖੜ੍ਹੇ ਹੋਏ ਇਕ ਗਰੁੱਪ ਕਾਰਨ ਤਣਾਅ ਪੈਦਾ ਹੋ ਗਿਆ ਸੀ ।
ਹਮਲੇ ਦੀ ਵੀਡੀਓ ਕੈਮਰੇ ਵਿਚਕੈਦ ਹੋ ਗਈ ਹੈ ਪਰ ਹਾਲੇ ਤੱਕ ਹਮਲਾਵਰਾਂ ਦੀ ਸ਼ਨਾਖ਼ਤ ਨਹੀਂ ਹੋ ਸਕਦੀ।
ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਵੀ ਪਹਿਲਾਂ ਇਕ ਸਮੂਹ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ।
ਸਿਡਨੀ ਵਿਚ ਹਮਲਾ ਹੈਰਿਸ ਪਾਰਕ ਵਿਚ ਕੀਤਾ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਆਸਟਰੇਲੀਆ ਵਿਚ ਹੁਣ ਤੱਕ ਸਿੱਖਾਂ ’ਤੇ ਅਜਿਹੇ ਚਾਰ ਹਮਲੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇਕ ਗਰੁੱਪ ਨੇ ਤਿਰੰਗਾ ਯਾਤਰਾ ਕੱਢਦਿਆਂ ਇਕ ਗੁਰਦੁਆਰਾ ਸਾਹਿਬ ਦਾ ਘਿਰਾਓ ਕੀਤਾਸੀ। ਚਾਰੋਂ ਘਟਨਾਵਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਪਰੀਆਂ ਹਨ।
ਇਸ ਦੌਰਾਨ ਆਸਟਰੇਲੀਆ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਸਿੱਖਾਂ ’ਤੇ ਹਮਲਿਆਂ ਦੇ ਮਾਮਲੇ ਵਿਚ ਫੜੇ ਗਏ ਦੋਸ਼ੀਆਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।