ਵਿਕਟੋਰੀਆ, 14 ਅਕਤੂਬਰ, 2016 : ਔਰਤਾਂ ਦੇ ਰਹਿਣ ਲਈ ਗੁਣਵੱਤਾ ਦੇ ਲਿਹਾਜ਼ ਨਾਲ ਕੈਨੇਡਾ ਦੇ ਸਭ ਤੋਂ ਵਧੀਆ ਅਤੇ ਘਟੀਆ ਸ਼ਹਿਰਾਂ ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਹ ਸਾਲਾਨਾ ਰਿਪੋਰਟ ਲਿੰਗ ਸਮਾਨਤਾ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ ਅਤੇ ਇਸ ਵਾਰ ਵੀ ਇਸ ਸ਼ਹਿਰਾਂ ਦੀ ਇਸ ਸੂਚੀ ਵਿਚ ਕੈਨੇਡਾ ਦਾ ਵਿਕਟੋਰੀਆ ਸ਼ਹਿਰ ਸਭ ਤੋਂ ਉੱਪਰ ਹੈ, ਜਦੋਂ ਕਿ ਔਰਤਾਂ ਦੇ ਰਹਿਣ ਲਈ ਕੈਨੇਡਾ ਦਾ ਵਿੰਡਸਰ ਸ਼ਹਿਰ ਸਭ ਤੋਂ ਘਟੀਆ ਹੈ। ਦੂਜੇ ਪਾਸੇ ਕੈਨੇਡਾ ਦੇ ਵੱਡੇ ਸ਼ਹਿਰ ਜਿਵੇਂ ਕਿ ਟੋਰਾਂਟੋ, ਮਾਂਟਰੀਅਲ ਅਤੇ ਵੈਨਕੂਵਰ ਇਸ ਸੂਚੀ ਵਿਚ ਅੱਧ-ਵਿਚਕਾਰ ਹਨ।
ਇਹ ਰਿਪੋਰਟ ਸੀਨੀਅਰ ਕੈਨੇਡੀਅਨ ਖੋਜ ਕਰਤਾ ਕੇਟ ਮਕਲਨਟਰਫ ਵੱਲੋਂ ਤਿਆਰ ਕੀਤੀ ਗਈ ਹੈ। ਇਹ ਰਿਪੋਰਟ ਕੈਨੇਡਾ ਦੇ ਸ਼ਹਿਰਾਂ ਵਿਚ ਕਈ ਮਾਪਦੰਡਾਂ ਦੇ ਆਧਾਰ 'ਤੇ ਔਰਤਾਂ ਅਤੇ ਮਰਦਾਂ ਵਿਚਕਾਰ ਤੁਲਨਾ ਨੂੰ ਦਰਸਾਉਂਦੀ ਹੈ। ਇਨ੍ਹਾਂ ਮਾਪਟੰਡਾਂ ਵਿਚ ਆਰਥਿਕ ਸੁਰੱਖਿਆ, ਨਿੱਜੀ ਸੁਰੱਖਿਆ, ਪੜ੍ਹਾਈ ਅਤੇ ਸਿਹਤ ਆਦਿ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ਵਿਚ ਕੈਨੇਡਾ ਦੇ ਉਨ੍ਹਾਂ 25 ਵੱਡੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਦੇਸ਼ ਦੀ 67 ਫੀਸਦੀ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਹਨ।
ਔਰਤਾਂ ਦੇ ਰਹਿਣ ਦੇ ਲਿਹਾਜ਼ ਨਾਲ ਕੈਨੇਡਾ ਦੇ ਵਧੀਆ ਤੇ ਘਟੀਆ ਸ਼ਹਿਰਾਂ ਦੀ ਸੂਚੀ ਇਸ ਤਰ੍ਹਾਂ ਹੈ—
1. ਵਿਕਟੋਰੀਆ
2. ਕਿੰਗਸਟੋਨ, ਓਨਟਾਰੀਓ
3. ਲੰਡਨ, ਓਨਟਾਰੀਓ
4. ਕਿਊਬਿਕ
5. ਗੈਟੀਨਿਊ, ਕਿਊਬਿਕ
6. ਮਾਂਟਰੀਅਲ
7. ਸ਼ੇਰਬਰੂਕ, ਕਿਊਬਿਕ
8. ਸੇਂਟ ਜੌਹਨਜ਼
9. ਵੈਨਕੂਵਰ
10 ਹੈਲੀਫੈਕਸ
11. ਟੋਰਾਂਟੋ
12. ਕਿਚਨਰ-ਕੈਂਬਰਿਜ-ਵਾਟਰਲੂ
13. ਹੈਮਿਲਟਨ ਓਨਟਾਰੀਓ
14. ਓਟਾਵਾ
15. ਐਬਟਸਫੋਰਡ-ਮਿਸ਼ਨ (ਬ੍ਰਿਟਿਸ਼ ਕੋਲੰਬੀਆ)
16. ਬੈਰੀ, ਓਨਟਾਰੀਓ
17. ਕੈਲੋਵਨਾ
18. ਰੇਜੀਨਾ
19. ਸੇਂਟ ਕੈਥਰੀਨਜ਼-ਨਿਆਗਰਾ
20. ਵਿਨੀਪੈੱਗ
21. ਸਸਕਾਟੂਨ
22. ਐਡਮਿੰਟਨ
23. ਕੈਲਗਰੀ
24. ਓਸ਼ਾਵਾ
25. ਵਿੰਡਸਰ