← ਪਿਛੇ ਪਰਤੋ
ਕਰਨਾਲ, 10 ਸਤੰਬਰ, 2016 : ਹਰਿਆਣਾ ਦੇ ਕਰਨਾਲ 'ਚ ਫਿਰੌਤੀ ਲਈ ਅਗਵਾ ਕੀਤੇ ਗਏ ਇਕ 17 ਸਾਲਾ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀ ਕਮਲ ਮਿਧਾ ਦੀ ਲਾਸ਼ ਕਚਵਾ ਰੋਡ ਉੱਤੇ ਸਤਲੁਜ-ਯਮੁਨਾ ਲਿੰਕ ਨਹਿਰ ਨੇੜਿਓਂ ਝਾੜੀਆਂ ਵਿਚੋਂ ਸ਼ਨਿੱਚਰਵਾਰ ਨੂੰ ਬਰਾਮਦ ਹੋਈ ਹੈ। ਮਿਧਾ ਦੀ ਲਾਸ਼ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਗਵਾਕਾਰਾਂ ਨੇ ਕਮਲ ਮਿਧਾ ਦੀ ਸੁਰੱਖਿਅਤ ਰਿਹਾਅ ਕਰਨ ਲਈ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਸਬੰਧੀ ਪਰਿਵਾਰ ਨੇ ਅੱਜ ਐਸ ਪੀ ਪੰਕਜ ਨੈਨ ਨਾਲ ਮੁਲਾਕਾਤ ਕੀਤੀ, ਜਿਸ ਤੋਂ ਥੋੜ•ੀ ਹੀ ਦੇਰ ਬਾਅਦ ਲਾਸ਼ ਬਰਾਮਦ ਕੀਤੀ ਗਈ।
Total Responses : 267