ਦੀਪਕ ਜੈਨ
ਜਗਰਾਉਂ, 11 ਫਰਵਰੀ 2021 - ਲੁਧਿਆਣਾ ਵਿਖੇ ਜਗਰਾਉਂ ਮੰਡੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਹੋ ਰਹੀ ਪਹਿਲੀ ਮਹਾ ਪੰਚਾਇਤਹੋ ਰਹੀ ਹੈ, ਜਿਦ 'ਚ ਵੱਡੇ ਪੱਧਰ 'ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ 'ਚੋਂ ਕਿਸਾਨ ਅਤੇ ਆਮ ਲੋਕ ਪਹੁੰਚੇ ਹੋਏ ਨੇ। ਜਗਰਾਉਂ ਦੀ ਮੰਡੀ 'ਚ ਇੱਕ ਤਰ੍ਹਾਂ ਨਾਲ ਲੋਕਾਂ ਦਾ ਹੜ੍ਹ ਆਇਆ ਕਿਹਾ ਜਾ ਸਕਦਾ ਹੈ।
ਇਸ ਮਹਾ ਪੰਚਾਇਤ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਮਨਜੀਤ ਧਨੇਰ, ਅਤੇ ਕੁਲਵੰਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਉਗਰਾਹਾਂ ਸਣੇ ਕਈ ਸ਼ਖਸੀਅਤਾਂ ਆਪਣੀ ਹਾਜ਼ਰੀ ਲਵਾ ਰਹੀਆਂ ਨੇ।