ਨਵੀਂ ਦਿੱਲੀ, 17 ਜਨਵਰੀ 2021 - ਕਿਸਾਨਾਂ ਦੇ ਹੱਕ 'ਚ ਵਿਰੋਧੀ ਪਾਰਟੀਆਂ ਲਗਾਤਾਰ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਲਈ ਬਿਆਨਬਾਜ਼ੀ ਕਰ ਰਹੀਆਂ ਹਨ ਅਜਿਹੇ 'ਚ ਹੀ ਹੁਣ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਕਈ ਵਿਧਾਇਕ ਅਤੇ ਐਮ ਪੀਜ਼ ਵੱਲੋਂ ਦਿੱਲੀ 'ਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਕਿਸਾਨਾਂ ਵੱਲੋਂ ਹਰਿਆਣਾ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਹਾਜ਼ਰ ਸਨ। ਜਿਸ 'ਚ ਫੈਸਲਾ ਲਿਆ ਗਿਆ ਹੈ ਕਿ 22-23 ਤਾਰੀਕ ਨੂੰ ਦਿੱਲੀ 'ਚ 'ਜਨ ਸੰਸਦ' ਹੋਵੇਗੀ। ਜੋ ਕਿ ਕਿਸਾਨਾਂ ਦੇ ਹੱਕ 'ਚ ਕੀਤੀ ਜਾਵੇਗੀ। ਜਿਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਸਮਰਥਨ ਦਿੱਤਾ ਜਾਵੇਗਾ। ਇਸ ਦੌਰਾਨ ਚਡੂਨੀ ਨੇ ਕਿਹਾ ਕਿ ਉਨ੍ਹਾਂ ਨੂੰ 19 ਤਾਰੀਕ ਨੂੰ ਹੋਣ ਵਾਲੀ ਸਰਕਾਰ ਨਾਲ ਮੀਟਿਗ ਤੋਂ ਜ਼ਿਆਦਾ ਉਮੀਦਾਂ ਨਹੀਂ ਹਨ।
ਇਸ ਤੋਂ ਬਿਨਾਂ ਅੱਜ ਦੀ ਇਸ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਐਮ ਪੀ ਗੁਰਜੀਤ ਔਜਲਾ, ਅਤੇ ਜਸਵੀਰ ਸਿੰਘ ਡਿੰਪਾ, ਐਲ ਐਲ ਏ ਕੁਲਬੀਰ ਸਿੰਘ ਜ਼ੀਰਾ ਨਾਲ ਹੀ ਕਾਂਗਰਸ ਦੇ ਸੀਨੀਅਰ ਲੀਡਰ ਦਿਗਵਿਜੈ ਸਿੰਘ ਵੀ ਜਾਜ਼ਰ ਸਨ ਇਨ੍ਹਾਂ ਤੋਂ ਬਿਨਾਂ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਸੇਵਾ ਸਿੰਘ ਸੇਖਵਾਂ, ਆਮ ਆਦਮੀ ਪਾਰਟੀ ਪੰਜਾਬ ਦੇ ਜਰਨੈਲ ਸਿੰਘ ਆਦਿ ਵਿਚਕਾਰ ਮੀਟਿੰਗ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਤੋਂ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸ ਮੀਟਿੰਗ 'ਚ ਹਾਜ਼ਰ ਸਨ।