ਨਵੀਂ ਦਿੱਲੀ, 18 ਜਨਵਰੀ 2021 - ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਬਾਰੇ ਸੋਮਵਾਰ ਸਵੇਰ ਤੋਂ ਆ ਰਹੀਆਂ ਤਰਾਂ ਤਰ੍ਹਾਂ ਦੀਆਂ ਖਬਰਾਂ ਤੇ ਸੰਯੁਕਤ ਕਿਸਾਨ ਮੋਰਚੇ ਨੇ ਵਿਰਾਮ ਲਾਉਂਦਿਆ ਐਲਾਨ ਕੀਤਾ ਕਿ ਗੁਰਨਾਮ ਸਿੰਘ ਚਡੂਨੀ 19 ਜਨਵਰੀ ਦਿਨ ਮੰਗਲਵਾਰ ਨੂੰ ਕੇਂਦਰ ਨਾਲ ਹੋਣ ਜਾ ਰਹੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਤੇ ਇਸ ਸਾਰੇ ਰੌਲੇ ਨੂੰ ਸਮਾਪਤ ਕੀਤਾ।
ਦਰਅਸਲ ਗੁਰਨਾਮ ਸਿੰਘ ਦੁਆਰਾ ਸਿਆਸੀ ਲੀਡਰਾਂ ਨਾਲ ਮੀਟਿੰਗ ਕਰਨ ਬਾਰੇ ਕਾਫੀ ਅਫਵਾਹਾਂ ਫੈਲ ਰਹੀਆਂ ਸਨ । ਪਰ ਚਡੂਨੀ ਨੇ ਕਿਹਾ ਸੀ ਕਿ ਉਹ ਸਿਆਸਤਦਾਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਭਾਜਪਾ ਨਾਲ ਲੜਨ ਬਾਰੇ ਇਕੱਠਾ ਕਰਨ ਗਏ ਸੀ ਨਾ ਕਿ ਕਿਸਾਨਾਂ ਦੀ ਸਟੇਜ ਨੂੰ ਸਾਂਝਾ ਕਰਨ ਲਈ ਸੱਦਾ ਦੇਣ।