ਗੁਰਨਾਮ ਸਿੰਘ ਚੜੂਨੀ ਦਾ ਵਿਵਾਦ ਖਤਮ : ਯੋਗੇਂਦਰ ਯਾਦਵ
ਨਵੀਂ ਦਿੱਲੀ, 18 ਜਨਵਰੀ, 2021 : ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਨੇ ਕਿਹਾ ਹੈ ਕਿ ਗੁਰਨਾਮ ਸਿੰਘ ਚੜੂਨੀ ਵੱਲੋਂ ਸਿਆਸੀ ਪਾਰਟੀਆਂ ਨਾਲ ਕੀਤੀ ਗਈ ਮੀਟਿੰਗ ਮਗਰੋਂ ਖੜ੍ਹਾ ਹੋਇਆ ਵਿਵਾਦ ਹੁਣ ਖਤਮਹੋ ਗਿਆ ਹੈ।
ਅੱਜ ਦੇਰ ਸ਼ਾਮ ਪ੍ਰੈਸ ਕਾਨਫਰੰਸ ਵਿਚ ਯੋਗੇਂਦਰ ਯਾਦਵ, ਡਾ. ਦਰਸ਼ਨ ਪਾਲ, ਸ਼ਿਵ ਕੁਮਾਰ ਕੱਕਾ, ਜਗਜੀਤ ਸਿੰਘ ਡੱਲੇਵਾਲ ਤੇ ਹੋਰ ਆਗੂਆਂ ਨੇ ਦੱਸਿਆ ਕਿ ਚਡੂਨੀ ਨੇ 7 ਮੈਂਬਰੀ ਕਮੇਟੀ ਨੂੰ ਲਿਖਤੀ ਭਰੋਸਾ ਦੇ ਦਿੱਤਾ ਹੈ ਕਿ ਉਹ ਸੰਘਰਸ਼ਦੇ ਚਲਦੇ ਕਿਸੇ ਸਿਆਸੀ ਮੀਟਿੰਗ ਵਿਚ ਭਾਗ ਨਹੀਂ ਲੈਣਗੇ ਅਤੇ ਕਿਸਾਨ ਸੰਘਰਸ਼ ਦਾ ਹਿੱਸਾ ਸਨ, ਹਨ ਤੇ ਰਹਿਣਗੇ। ਸਵਾਲਾਂ ਦੇ ਜਵਾਬ ਵਿਚਕਿਸਾਨ ਆਗੂਆਂ ਨੇ ਕਿਹਾ ਕਿ ਚੜੂਨੀ ਨੂੰ ਸਿਰਫ ਕਮੇਟੀ ਦੇ ਫੈਸਲੇ ਤੱਕ ਸਸਪੈਂਡ ਕੀਤਾ ਗਿਆਸੀ ਤੇ ਹੁਣ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ ਤੇ ਉਹ ਕੱਲ੍ਹ ਕੇਂਦਰ ਸਰਕਾਰ ਦੇ ਮੰਤਰੀਆਂ ਨਾਲਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣਗੇ।