ਨਵੀਂ ਦਿੱਲੀ, 8 ਫਰਵਰੀ 2021 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਰਾਜ ਸਭਾ 'ਚ ਭਾਸ਼ਣ ਦਿੰਦਿਆਂ ਕਣਕ ਤੇ ਝੋਨੇ ਦੀ ਐਮ.ਐਸ.ਪੀ ਬਾਰੇ ਫੇਰ ਤੋਂ ਭਰੋਸਾ ਦੁਆਇਆ ਕਿ ਕਿਸਾਨ ਗੁੰਮਰਾਹ ਨਾ ਹੋਣ। ਇਸ 'ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਬਿਆਨ ਨੂੰ "ਉਲਝਾਉਣ ਦੀ ਕੋਸ਼ਿਸ਼" ਦੱਸਿਆ।
ਟਿਕੈਤ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੇ ਕਦੇ ਨਹੀਂ ਕਿਹਾ ਕਿ ਐਮ.ਐਸ.ਪੀ ਵਾਪਸ ਲੈ ਲਈ ਜਾਏਗੀ ਪਰ ਉਹ ਐਮ.ਐਸ.ਪੀ ‘ਤੇ ਕਾਨੂੰਨ ਦੀ ਮੰਗ ਕਰ ਰਹੇ ਹਨ। ਟਿਕੈਤ ਨੇ ਕਿਹਾ ਕਿ “ਅਸੀਂ ਕਦੋਂ ਕਿਹਾ ਸੀ ਕਿ ਐਮ.ਐਸ.ਪੀ ਖ਼ਤਮ ਹੋ ਜਾਏਗੀ? ਐਮ.ਐਸ.ਪੀ ‘ਤੇ ਕੋਈ ਕਾਨੂੰਨ ਹੋਣਾ ਚਾਹੀਦਾ ਹੈ”।
ਟਿਕੈਤ ਨੇ ਇਹ ਵੀ ਕਿਹਾ ਕਿ ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਤਿਆਰ ਨੇ। "ਜੇ ਪ੍ਰਧਾਨ ਮੰਤਰੀ ਗੱਲ ਕਰਨਾ ਚਾਹੁੰਦੇ ਹਨ ਤਾਂ ਸਾਡਾ ਫਰੰਟ ਗੱਲ ਕਰੇਗਾ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਆਪਣੀ ਗੈਸ ਸਿਲੰਡਰ ਸਬਸਿਡੀ ਛੱਡਣ ਲਈ ਕਿਹਾ, ਉਸੇ ਤਰ੍ਹਾਂ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟਾਂ ਅਤੇ ਵਿਧਾਇਕਾਂ ਨੂੰ ਵੀ ਪੈਨਸ਼ਨਾਂ ਛੱਡਣ ਦੀ ਅਪੀਲ ਕਰਨੀ ਚਾਹੀਦੀ ਹੈ।"