ਹਲਕਾ ਮਜੀਠਾ ਦੇ ਮਤੇਵਾਲ ਵਿਖੇ ਸੰਗਤ ਦਰਸ਼ਨ ਦੌਰਾਨ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਗਰਾਂਟ ਦਿੰਦੇ ਹੋਏ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ, ਉਹਨਾਂ ਨਾਲ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ ਗੋਲਡੀ ਤੇ ਹੋਰ।
ਮੱਤੇਵਾਲ ਵਿਖੇ ਸੰਗਤ ਦਰਸ਼ਨ ਦੌਰਾਨ 20 ਪਿੰਡਾਂ ਨੂੰ 4. 5 ਕਰੋੜ ਦੀ ਗਰਾਂਟ ਵੰਡੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਕੀਤਾ ਹਲ ।
ਮੱਤੇਵਾਲ 13 ਸਤੰਬਰ 2016: ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਕਿਸਾਨਾਂ ਅਤੇ ਦਲਿਤ ਵਰਗ ਨੂੰ ਗੁਮਰਾਹ ਕਰਨ ਦੀ ਰਾਜਨੀਤੀ ਪੰਜਾਬ ਵਿੱਚ ਨਹੀਂ ਚੱਲੇਗੀ, ਕਿਸਾਨਾਂ ਦਾ ਝੂਠਾ ਹਮਦਰਦ ਬਾਕੀ ਛੱਡ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਦੇ ਨਾਮ ਹੀ ਦਸ ਦੇਣ ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਗੁਰਦਵਾਰਾ ਗੁਰੂ ਕੀ ਬੇਰ ਮੱਤੇਵਾਲ ਵਿਖੇ ਸੰਗਤ ਦਰਸ਼ਨ ਦੌਰਾਨ ਸਰਕਲ ਮੱਤੇਵਾਲ ਦੇ 20 ਪਿੰਡਾਂ ਨੂੰ 4.5 ਕਰੋੜ ਦੀ ਗਰਾਂਟ ਵੰਡਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹਲ ਕਰਨ ਆਏ ਸਨ, ਨੇ ਕੇਜਰੀਵਾਲ ਵੱਲੋਂ ਕਿਸਾਨੀ ਲਈ ਜਾਰੀ ਮੈਨੀਫੈਸਟੋ ਬਾਰੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਕੀਤੇ ਅਮਲਾਂ 'ਤੇ ਨਿਬੇੜੇ ਹੋਣੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉੱਤਰਦਿਆਂ ਕਿਸਾਨਾਂ ਅਤੇ ਦਲਿਤ ਵਰਗ ਲਈ ਮਸੀਹਾ ਬਣ ਕੇ ਉੱਭਰੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਬਦੌਲਤ ਪੰਜਾਬ ਦੇ ਕਿਸਾਨ ਅਤੇ ਗਰੀਬ ਵਰਗ ਅੱਜ ਵਾਅਦਿਆਂ ਨਾਲੋਂ ਵੱਧ ਸਹੂਲਤਾਂ ਹੰਦਾ ਰਹੇ ਹਨ।ਉਹਨਾਂ ਦਸਿਆ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਕਿਸਾਨੀ ਨੂੰ ਹੁਣ ਤੱਕ 35 ਹਾਰਜ ਕਰੋੜ ਤੋਂ ਵੱਧ ਦੀ ਫਰੀ ਬਿਜਲੀ ਦਿਤੀ।ਦਲਿਤ ਵਰਗ ਨੂੰ 200 ਯੂਨਿਟ ਫਰੀ ਬਿਜਲੀ ਦੇਦ ਲਈ 43 ਹਾਰ ਕਰੋਨ ਖਰਚਿਆ। ਆਟਾ ਦਾਲ, ਸਿਹਤ ਬੀਮਾ ਯੋਜਨਾ ਲਾਗੂ ਕਰਨ ਚਿ ਪਹਿਲ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕੁੱਝ ਵੱਡੀਆਂ ਫੜ੍ਹਾਂ ਵੀ ਮਾਰੀਆਂ ਹਨ , ਜੋ ਸਿਆਸੀ ਅਤੇ ਅਰਥ ਸ਼ਾਸਤਰੀਆਂ ਅਨੁਸਾਰ ਸਿਰਫ਼ ਚੋਣਾਂ ਨੇੜੇ ਕੀਤੇ ਗਏ ਸਿਆਸੀ ਸਟੰਟ ਤੋਂ ਵੱਧ ਕੁੱਝ ਨਹੀਂ ਹਨ। ਸ: ਮਜੀਠੀਆ ਨੇ ਕੇਜਰੀਵਾਲ ਪ੍ਰਤੀ ਹਾਥੀ ਦੇ ਦੰਦ ਖਾਣ ਹੋਰ ਦਿਖਾਉਣ ਨੂੰ ਹੋਰ ਅਖਾਣ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਰਗਲਾਉਣ ਲਈ ਜੋ ਵਾਅਦੇ ਉਹ ਕਰ ਰਿਹਾ ਹੈ ਉਸ 'ਚ ਕੋਈ ਇੱਕ ਵੀ ਦਿੱਲੀ ਵਿੱਚ ਲਾਗੂ ਕੀਤਾ ਹੋਵੇ ਦਸੇ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਕਿਸਾਨੀ ਅਤੇ ਦਲਿਤ ਵਰਗ ਦੀਆਂ ਸਮੱਸਿਆਵਾਂ ਅਤੇ ਪੰਜਾਬ ਦੀਆਂ ਕਦਰਾਂ ਕੀਮਤਾਂ ਤੇ ਸਭਿਆਚਾਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ਨੂੰ ਵਰਗਲਾਉਣ ਹਿਤ ਹੀ ਰਾਜ ਦੇ ਪਹਿਲਾਂ ਤੋਂ ਹੀ ਪਵਿੱਤਰ ਦਰਜਾ ਹਾਸਲ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਬਣਾਉਣ ਦਾ ਹਾਸੋਹੀਣਾ ਐਲਾਨ ਕਰ ਰਿਹਾ ਹੈ।ਜਿਸ ਤੋਂ ਉਸ ਦੀ ਅਗਿਆਨਤਾ ਸਾਫ ਦਿਸਦੀ ਹੈ। ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਅੱਯਾਸ਼ ਆਦਮੀ ਪਾਰਟੀ ਦੇ ਰੂਪ 'ਚ ਸਾਹਮਣੇ ਆ ਚੁੱਕੀ ਹੈ।ਉਹਨਾਂ ਕਿਹਾ ਕਿ ਅੱਜ ਆਪ ਆਗੂਆਂ ਤੋਂ ਰਾਸ਼ਨ ਕਾਰਡ ਬਣਵਾਉਣਾ, ਟਿਕਟਾਂ ਮੰਗਣੀਆਂ ਅਤੇ ਇੱਥੋਂ ਤਕ ਕਿ ਉਹਨਾਂ ਦੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆ ਅਤੇ ਉਹਨਾਂ ਦੀਆਂ ਦੁਕਾਨਾਂ ਤੋਂ ਫੋਟੋਆਂ ਆਦਿ ਖਿਚਵਾਉਣ ਵਾਲੀਆ ਔਰਤਾਂ ਵੀ ਆਪਣੇ ਆਪ ਨੂੰ ਅਸੁਰਖਿਅਤ ਮਹਿਸੂਸ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਜੋ ਸ਼ਖਸ ਆਪਣਾ ਘਰ ਨਹੀਂ ਸੰਭਾਲ ਸਕਿਆ ਉਹ ਪੰਜਾਬ ਨੂੰ ਕਿਵੇਂ ਸੰਭਾਲ ਸਕਦਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਵਿਧਾਨ ਦੇ ਉਲਟ ਕੰਮ ਕਰਨ ਕਰ ਕੇ ਦਿੱਲੀ ਦਾ ਪ੍ਰਸ਼ਾਸਨ ਪੂਰੀ ਤਰਾਂ ਡਗਮਗਾ ਚੁਕਾ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਦਰਜਨਾਂ ਵਿਧਾਇਕਾਂ ਅਤੇ ਅਨੇਕਾਂ ਆਗੂਆਂ 'ਤੇ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੇ ਲੱਗੇ ਗੰਭੀਰ ਦੋਸ਼ਾਂ ਕਾਰਨ ਆਪ ਦੀ ਸਿਆਸੀ ਗੱਡੀ ਪਟੜੀ ਤੋਂ ਉਤਰ ਚੁੱਕੀ ਹੈ।ਉਹਨਾਂ ਸਾਫ਼ ਅਕਸ ਵਾਲਿਆਂ ਨੂੰ ਟਿਕਟਾਂ ਦੇਣ ਦੇ ਕੇਜਰੀਵਾਲ ਦੇ ਦਾਅਵਿਆਂ 'ਤੇ ਵਿਅੰਗ ਕਸਦਿਆਂ ਕਿਹਾ ਜਿਸ ਤੇਜੀ ਨਾਲ ਕੇਜਰੀਵਾਲ ਦੇ ਵਿਧਾਇਕ ਆਪਣੀਆਂ ਕਰਤੂਤਾਂ ਕਰਕੇ ਜੇਲ੍ਹ ਜਾ ਰਹੇ ਹਨ, ਉਹ ਦਿਨ ਦੂਰ ਨਹੀਂ ਜਦ ਦਿੱਲੀ ਤਿਹਾੜ ਜੇਲ੍ਹ ਦਾ ਜੇਲਰ ਮੁੱਖ ਮੰਤਰੀ ਲਈ ਦਾਅਵਾ ਥੋਕ ਦੇਵੇਗਾ।
ਇਸ ਮੌਕੇ ਸ: ਮਜੀਠੀਆ ਨੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲੈ ਕੇ ਆਈ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ। ਸੂਬੇ ਦੇ ਵਿਕਾਸ, ਪ੍ਰਗਤੀ ਅਤੇ ਪ੍ਰਸ਼ਾਸਨ ਵਰਗੇ ਅਹਿਮ ਮੁੱਦਿਆਂ 'ਤੇ ਬਹਿਸ ਕਰਨ ਦੀ ਥਾਂ ਕਾਂਗਰਸੀ ਵਿਧਾਇਕਾਂ ਵੱਲੋਂ ਸ਼ੋਰ ਸ਼ਰਾਬਾ ਪਾਉਂਦਿਆਂ ਡਰਾਮੇਬਾਜ਼ੀ ਕਰਨ ਦੀ ਗੈਰ ਸੰਜੀਦਗੀ ਅਮਲ ਦੀ ਉਹਨਾਂ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਨੂੰ ਕਿਸੇ ਤਰਾਂ ਵੀ ਸਿਹਤਮੰਦ ਰਾਜਨੀਤੀ ਨਹੀਂ ਕਹੀ ਜਾ ਸਕਦੀ । ਇਹੀ ਕਾਰਨ ਹੈ ਕਿ ਅੱਜ ਕਾਂਗਰਸ ਦਾ ਦੇਸ਼ ਭਰ ਵਿੱਚ ਸਫਾਇਆ ਹੋ ਚੁਕਾ ਹੈ ਅਤੇ ਰਾਹੁਲ ਗਾਂਧੀ ਦੀ ਹਾਲਤ ਤਰਸਯੋਗ ਬਣੀ ਪਈ ਹੈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ: ਸਰਚਾਂਦ ਸਿੰਘ, ਗੁਰਜਿੰਦਰ ਸਿੰਘ ਢਪਈਆਂ, ਕੁਲਵਿੰਦਰ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਬਲੋਵਾਲੀ, ਸਵਰਨ ਸਿੰਘ ਰਾਮਦਿਵਾਲੀ, ਕੈਪਟਨ ਰੰਧਾਵਾ, ਬਲਰਾਜ ਸਿੰਘ ਔਲਖ, ਬੀ ਡੀ ਓ ਸੰਦੀਪ ਮਲਹੋਤਰਾ, ਡੀ ਐਸ ਪੀ ਹਰਸਿਮਰਤ ਸਿੰਘ , ਐਕਸੀਅਨ ਮਨਿੰਦਰਪਾਲ ਸਿੰਘ, ਬਾਬਾ ਚਰਨ ਸਿੰਘ ਤੋ ਇਲਾਵਾ ਦਰਜਨਾਂ ਪੰਜ ਸਰਪੰਚ ਅਤੇ ਆਗੂ ਮੌਜੂਦ ਸਨ।