ਚੰਡੀਗੜ੍ਹ, 24 ਅਗਸਤ 2016 : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦਾ ਕਿਸਾਨ ਮੈਨੀਫੈਸਟੋ 11 ਸਤੰਬਰ ਨੂੰ ਮੋਗਾ ਵਿਖੇ ਜਾਰੀ ਕਰਨਗੇ। ਇਸਦਾ ਐਲਾਨ ਕਰਦਿਆਂ ਮੈਨੀਫੈਸਟੋ ਕਮੇਟੀ ਪੰਜਾਬ ਦੇ ਮੁੱਖੀ ਕੰਵਰ ਸੰਧੂ ਨੇ ਕਿਹਾ ਕਿ ਇਸ ਮੈਨੀਫੈਸਟੋ ਵਿਚ ਖੇਤੀ ਨਾਲ ਸੰਬੰਧਤ ਸਾਰੇ ਪੱਖ ਉਭਾਰੇ ਜਾਣਗੇ ਅਤੇ ਕਿਸਾਨਾਂ ਨੂੰ ਹਰੀ ਕ੍ਰਾਂਤੀ ਤੋਂ ਅੱਗੇ ਲੈ ਕੇ ਜਾਣ ਦੀ ਯੋਜਨਾ ਦੱਸੀ ਜਾਵੇਗੀ। ਜੋ ਕਿ ਅਜੋਕੇ ਸਮੇਂ ਦੀ ਮੁੱਖ ਮੰਗ ਹੈ।
ਸੰਧੂ ਨੇ ਕਿਹਾ ਕਿ ਕਿਸਾਨ ਮੈਨੀਫੈਸਟੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਤ ਹੋਰ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਬਣਾਇਆ ਗਿਆ ਹੈ ਜਿਸ ਵਿਚ ਉਨ•ਾਂ ਦੁਆਰਾ ਪੇਸ਼ ਕੀਤੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੈਨੀਫੈਸਟੋ ਨੂੰ ਤਿਆਰ ਕਰਨ ਲਈ ਬੋਲਦਾ ਪੰਜਾਬ ਦੀ ਟੀਮ ਨੇ ਪੰਜਾਬ ਦੇ ਮੋਗਾ, ਤਲਵੰਡੀ ਭਾਈ, ਬਠਿੰਡਾ, ਮਾਨਸਾ, ਨਡਾਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਲੁਧਿਆਣਾ (ਡੇਅਰੀ ਉਤਪਾਦਕ) ਖੇਤਰਾਂ ਵਿਚ ਜਾ ਕੇ ਕਿਸਾਨਾਂ ਅਤੇ ਖੇਤੀ ਨਾਲ ਸੰਬੰਧਿਤ ਹੋਰ ਲੋਕਾਂ ਨਾਲ ਗਲਬਾਤ ਕੀਤੀ। ਇਨ•ਾਂ ਵਿਚੋਂ ਮਾਨਸਾ ਵਿਖੇ ਕੀਤਾ ਗਿਆ ਡਾਇਲਾਗ ਸਭ ਤੋਂ ਪੀੜਦਾਇਕ ਸੀ ਜਿਸ ਵਿਚ ਕਿ ਕਿਸਾਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਰੱਜ ਕੇ ਰੋਸ਼ ਜਾਹਿਰ ਕੀਤਾ। ਜਿਕ੍ਰਯੋਗ ਹੈ ਕਿ ਪੰਜਾਬ ਦਾ ਮਾਨਸਾ ਏਰਿਆ ਕਿਸਾਨ ਆਤਮ ਹੱਤਿਆਵਾਂ ਦੇ ਮਾਮਲੇ ਵਿਚ ਸਭ ਤੋਂ ਵੱਧ ਪੀੜਿਤ ਹੈ। ਪੰਜਾਬ ਵਿਚ ਫਸਲੀ ਵਿਭਿੰਨਤਾ ਤੇ ਜੋਰ ਦਿੰਦਿਆਂ ਸੰਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੀ ਚੱਕਰ ਵਿਚੋਂ ਕੱਢਣ ਲਈ ਹੋਰ ਫਸਲਾਂ ਨੂੰ ਵਧਾਵਾ ਦਿੱਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ ਅਤੇ ਇਸਦੇ ਲਈ ਉਨ•ਾਂ ਨੇ 'ਸਤਰੰਗੀ ਕ੍ਰਾਂਤੀ' (ਰੇਨਬੋ ਰੈਵੂਲੁਸ਼ਨ) ਦੀ ਯੋਜਨਾ ਤਿਆਰ ਕੀਤੀ ਹੈ।
ਇਸ ਤੋਂ ਬਿਨਾ ਆਉਣ ਵਾਲੀ ਪੰਜਾਂ ਸਾਲਾ ਵਿਚ ਵੱਖ-ਵੱਖ ਵਰਗਾਂ ਲਈ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਵੀ ਮੈਨੀਫੈਸਟੋ ਤਿਆਰ ਕੀਤੇ ਜਾਣਗੇ। ਕਿਸਾਨ ਮੈਨੀਫੈਸਟੋ ਤੋਂ ਬਾਅਦ ਐਸ.ਸੀ/ਐਸ.ਟੀ ਅਤੇ ਵਪਾਰੀ-ਉਦਯੋਗਪਤੀ ਮੈਨੀਫੈਸਟੋ ਬਣਾਇਆ ਜਾਵੇਗਾ। ਇਹ ਕਾਰਜ ਇਨ•ਾਂ ਵਰਗਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਅਤੇ ਪੰਜਾਬ ਦੇ ਕੋਨੇ-ਕੋਨੇ ਵਿਚ ਵਸਦੇ ਆਮ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 3 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਨੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ 51 ਬਿੰਦੂਆਂ ਦਾ ਨੌਜਵਾਨ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। ਅੰਤ ਵਿਚ ਸਾਰੇ ਵਰਗਾਂ ਲਈ ਸਾਂਝਾ 'ਆਪ ਮੈਨੀਫੈਸਟੋ-ਮਿਸ਼ਨ 2017' ਜਾਰੀ ਕੀਤਾ ਜਾਵੇਗਾ ਜਿਸ ਵਿਚ 2017 ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਦੀ ਰਣਨੀਤੀ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।
ਸੰਧੂ ਨੇ ਕਿਹਾ ਕਿ ਕਿਸਾਨ ਮੈਨੀਫੈਸਟੋ ਵਿਚ ਪੰਜਾਬ ਅੰਦਰ ਹੋ ਰਹੀਆਂ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਇਕ ਐਕਸ਼ਨ ਪਲਾਨ ਵੀ ਤਿਆਰ ਕੀਤਾ ਜਾਵੇਗਾ ਅਤੇ ਸਰਕਾਰ ਬਣਨ ਤੋਂ ਬਾਅਦ ਇਕ ਸਾਲ ਦੇ ਵਿਚ ਹੀ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਖੁਦਕੁਸ਼ੀਆਂ ਸੰਪੂਰਨ ਤੌਰ ਤੇ ਬੰਦ ਕਰਨ ਲਈ ਵੀ ਰਣਨੀਤੀ ਤਿਆਰ ਕੀਤੀ ਜਾਵੇਗੀ। ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਵ ਪੰਜਾਬ ਵਿਚ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਕੇ ਕਿਸਾਨਾਂ ਦੇ ਚਹਰਿਆਂ ਤੇ ਖੁਸ਼ੀ ਵਾਪਿਸ ਲਿਆਉਣਾ ਹੈ। ਉਨ•ਾਂ ਕਿਹਾ ਕਿ ਇਹ ਮੈਨੀਫੈਸਟੋ ਵਿਰੋਧੀ ਰਾਜਨੀਤਿਕ ਪਾਰਟੀਆਂ ਦੁਆਰਾ ਆਮ ਆਦਮੀ ਪਾਰਟੀ ਖਿਲਾਫ ਕੀਤੇ ਜਾ ਰਹੇ ਕੁੜ ਪ੍ਰਚਾਰ ਨੂੰ ਵੀ ਵਿਰਾਮ ਦੇਵੇਗਾ।
ਇਸ ਪ੍ਰਕਿਰਿਆ ਦੌਰਾਨ ਟੀਮ ਨੇ 2400 ਦੇ ਲਗਭਗ ਲਿਖੀਤ ਸੁਝਾਅ 5 ਹਜਾਰ ਈ-ਮੇਲ ਅਤੇ ਐਸ.ਐਮ.ਐਸ ਪ੍ਰਾਪਤ ਕੀਤੇ। ਇਸ ਤੋਂ ਬਿਨਾ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਕਰੀਬ 200 ਮੇਲਾਂ ਕਰਕੇ ਪੰਜਾਬ ਵਿਚ ਕਿਸਾਨੀ ਨੂੰ ਮੁੜ ਸੁਰਜੀਤ ਕਰਨ ਸੰਬੰਧੀ ਆਪਣੇ ਸੁਝਾਅ ਦਿੱਤੇ। ਇਸ ਤੋਂ ਬਿਨਾ ਖੇਤੀ ਵਿਗਿਆਨੀਆਂ ਅਤੇ ਅਗਾਹਵਧੂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ। ਕਿਸਾਨ ਮੈਨੀਫੈਸਟੋ ਪੰਜਾਬ ਦੇ ਕੰਢੀ ਖੇਤਰ, ਮੰਡ ਖੇਤਰ ਅਤੇ ਸਰਹੱਦੀ ਖੇਤਰ ਦੇ ਕਿਸਾਨਾਂ ਲਈ ਇਕ ਵੱਖਰੀ ਰਣਨੀਤੀ ਪੇਸ਼ ਕਰੇਗਾ। ਇਸ ਤੋਂ ਬਿਨਾ ਫਲ ਉਤਪਾਦਕਾਂ, ਸਬਜੀ ਉਤਪਾਦਕਾਂ, ਗੰਨਾ ਉਤਪਾਦਕਾਂ, ਮੱਕੀ ਉਤਪਾਦਕਾਂ ਅਤੇ ਫੁੱਲ ਉਤਪਾਦਕਾਂ ਨਾਲ ਵੀ ਗੱਲਬਾਤ ਕੀਤੀ ਗਈ। ਸੰਧੂ ਨੇ ਕਿਹਾ ਕਿ ਖੇਤ ਮਜਦੂਰ ਪੰਜਾਬ ਦੀ ਕਿਸਾਨੀ ਦਾ ਇਕ ਅਟੁੱਟ ਅੰਗ ਹਨ ਅਤੇ ਉਨ•ਾਂ ਲਈ ਭਲਾਈ ਸਕੀਮਾ ਤਿਆਰ ਕੀਤੇ ਬਿਨਾ ਕਿਸਾਨੀ ਦਾ ਭਲਾ ਨਹੀਂ ਕੀਤਾ ਜਾ ਸਕਦਾ।
ਨਸ਼ਾ ਤਸਕਰੀ ਵਿਚ ਗਿਰਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੂੰ ਸਰਕਾਰ ਵਲੋਂ ਦਿੱਤੀ ਕਲੀਨ ਚਿੱਟ ਬਾਰੇ ਸੰਧੂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਜਾਣਬੁਝ ਕੇ ਇਸ ਕੇਸ ਦੀ ਪੈਰਵਾਈ ਠੀਕ ਢੰਗ ਨਾਲ ਨਹੀਂ ਕੀਤੀ ਅਤੇ ਉਨ•ਾਂ ਅਜਿਹਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਲਈ ਕੀਤਾ ਹੈ ਕਿਉਂਕਿ ਭੋਲਾ ਨੇ ਸਿੱਧੇ ਤੌਰ ਤੇ ਮਜੀਠੀਆ ਦੀ ਨਸ਼ਾ ਤਸਕਰੀ ਦੇ ਕੇਸਾਂ ਵਿਚ ਸਮੂਲਿਆਤ ਬਾਰੇ ਬਿਆਨ ਦਿੱਤਾ ਸੀ।
ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਸ਼ੇ ਨਾਲ ਸੰਬੰਧਤ ਸਾਰੇ ਕੇਸ ਫਿਰ ਤੋਂ ਖੋਲੇ ਜਾਣਗੇ ਅਤੇ ਭੋਲਾ ਨੂੰ ਕੇਸ ਵਿਚੋਂ ਬਰੀ ਕੀਤੇ ਜਾਣ ਦੀ ਮੁੜ ਤਫਤੀਸ਼ ਕੀਤੀ ਜਾਵੇਗੀ।