ਨਵੀਂ ਦਿੱਲੀ, 14 ਅਕਤੂਬਰ, 2016 : ਪੰਜਾਬ ਦੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਜੋ ਸਰਕਾਰੀ ਸਕੂਲਾਂ ਦੇ ਸੁਧਾਰ ਲਈ ਬਣਾਈ ਗਈ ਸਿੱਖਿਆ ਬਾਰੇ ਕੇਂਦਰੀ ਸਲਾਹਕਾਰ ਬੋਰਡ (ਕੈਬ) ਦੀ ਸਬ ਕਮੇਟੀ ਦੇ ਚੇਅਰਪਰਸਨ ਵੀ ਹਨ, ਨੇ ਅੱਜ ਨਵੀਂ ਦਿੱਲੀ ਸਥਿਤ ਸਾਸ਼ਤਰੀ ਭਵਨ ਵਿਖੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨਾਲ ਮੁਲਾਕਾਤ ਕੀਤੀ।
ਡਾ.ਚੀਮਾ ਨੇ ਇਸ ਤੋਂ ਪਹਿਲਾਂ ਪੰਜਾਬ ਭਵਨ ਵਿਖੇ ਕੈਬ ਸਬ ਕਮੇਟੀ ਦੀ ਆਖਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀ ਜਿਸ ਬਾਰੇ ਡਾ.ਚੀਮਾ ਨੇ ਸ੍ਰੀ ਜਾਵੜੇਕਰ ਨੂੰ ਜਾਣਕਾਰੀ ਦਿੱਤੀ। ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਡਾ.ਚੀਮਾ ਨੇ ਦੱਸਿਆ ਕੈਬ ਸਬ ਕਮੇਟੀ ਦੀ ਰਿਪੋਰਟ ਜਿਸ ਨੂੰ ਆਉਂਦੇ ਦੋ-ਤਿੰਨ ਅੰਦਰ ਲਿਖਤੀ ਰੂਪ ਦੇ ਕੇ ਤਿਆਰ ਕੀਤਾ ਜਾਵੇਗਾ ਅਤੇ 19 ਅਕਤੂਬਰ ਨੂੰ ਇਹ ਰਿਪੋਰਟ ਉਹ ਕੇਂਦਰੀ ਮੰਤਰੀ ਸ੍ਰੀ ਜਾਵੜੇਕਰ ਨੂੰ ਸੌਂਪਣਗੇ। ਉਨ•ਾਂ ਦੱਸਿਆ ਕਿ ਸਬ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੈਬ ਦੀ ਮੀਟਿੰਗ ਤੋਂ ਪਹਿਲਾਂ ਇਹ ਰਿਪੋਰਟ ਸੌਂਪੀ ਜਾਵੇ ਅਤੇ ਹੁਣ ਇਹ ਰਿਪੋਰਟ ਤਿਆਰ ਹੈ ਅਤੇ 25 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਸ੍ਰੀ ਜਾਵੜੇਕਰ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਕੈਬ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਨੂੰ ਸੌਂਪ ਦਿੱਤੀ ਜਾਵੇਗੀ ਤਾਂ ਜੋ ਇਸ ਦੀਆਂ ਸਿਫਾਰਸ਼ਾਂ ਬਾਰੇ ਕੈਬ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਹੋ ਸਕੇ।
ਸਰਕਾਰੀ ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ ਅੱਜ ਸਵੇਰ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਡਾ.ਚੀਮਾ ਨੇ ਕੈਬ ਸਬ ਕਮੇਟੀ ਦੀ ਸੱਤਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦੌਰਾਨ ਪਿਛਲੀ ਮੀਟਿੰਗ ਦੌਰਾਨ ਮਿਲੇ ਸੁਝਾਵ ਜੋ ਰਿਪੋਰਟ ਦਾ ਹਿੱਸਾ ਬਣਾਏ ਗਏ ਹਨ, ਉਪਰ ਚਰਚਾ ਹੋਈ। ਲੱਗਭੱਗ ਤਿਆਰ ਰਿਪੋਰਟ ਉਪਰ ਲੰਬੀਆਂ ਵਿਚਾਰਾਂ ਹੋਈਆਂ ਅਤੇ ਕੁਝ ਨਵੇਂ ਸੁਝਾਵ ਵੀ ਵਿਚਾਰੇ ਗਏ। ਮੀਟਿੰਗ ਉਪਰੰਤ ਕਮੇਟੀ ਦੇ ਚੇਅਰਪਰਸਨ ਡਾ.ਚੀਮਾ ਨੇ ਮਿਲੇ ਸੁਝਾਵਾਂ ਅਤੇ ਕੁਝ ਸੋਧਾਂ ਨੂੰ ਰਿਪੋਰਟ ਦਾ ਹਿੱਸਾ ਬਣਾਉਣ ਲਈ ਕਿਹਾ। ਮੀਟਿੰਗ ਵਿੱਚ ਕਮੇਟੀ ਦੇ ਮੈਂਬਰ ਸਕੱਤਰ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਮਨੀਸ਼ ਗਰਗ, ਵਧੀਕ ਮੁੱਖ ਸਕੱਤਰ, ਸਕੂਲ ਸਿੱਖਿਆ ਪੰਜਾਬ ਡਾ.ਜੀ.ਵਜਰਾਲਿੰਗਮ, ਨਿਊਪਾ ਦੇ ਉਪ ਕੁਲਪਤੀ ਪ੍ਰੋ.ਜੇ.ਬੀ.ਜੇ.ਤਿਲਕ, ਰਮਸਾ ਦੇ ਡਾਇਰੈਕਟਰ ਮੈਡਮ ਨਿਗਾਰ ਫਾਤਿਮਾ ਹੁਸੈਨ, ਪ੍ਰੇਮ ਜੀ ਫਾਊਡੇਸ਼ਨ ਦੇ ਸੀ.ਈ.ਓ. ਦੇ ਨੁਮਾਇੰਦੇ ਸ੍ਰੀਮਤੀ ਇੰਦੂ ਪ੍ਰਸਾਦ, ਐਨ.ਸੀ.ਈ.ਆਰ.ਟੀ. ਵੱਲੋਂ ਪ੍ਰੋ. ਰੰਜਨਾ ਗਰਗ, ਸਿੱਖਿਆ ਸਾਸ਼ਤਰੀ ਪ੍ਰੋ.ਸਚਦਾਨੰਦ ਸਿਨਹਾ, ਉਤਰ ਪ੍ਰਦੇਸ਼ ਦੇ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ੍ਰੀ ਸਰਵੇਂਦਰਾ ਵਿਕਰਮ ਸਿੰਘ, ਬੰਗਲੌਰ ਯੂਨੀਵਰਸਿਟੀ ਤੋਂ ਸ੍ਰੀ ਐਮ.ਕੇ.ਸ੍ਰੀਧਰ, ਸਮੇਤ ਅਕਾਦਮਿਕ ਮਾਹਿਰ ਸ਼ਾਮਲ ਹੋਏ।