ਜਗਰਾਓਂ, 27 ਅਗਸਤ, 2016 : ਪਿੰਡ ਚੱਕਰ ਵਿਚ ਸ਼ਨਿੱਚਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਵਿਰੋਧੀ ਧੜੇ ਨੇ ਦੋ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਹੀਰਾ ਸਿੰਘ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ, ਜਦੋਂਕਿ ਬਲਵੀਰ ਸਿੰਘ ਪੰਜਾਬ ਪੁਲਿਸ ਵਿਚ ਹੈੱਡ ਕਾਂਸਟੇਬਲ ਸੀ। ਜਾਣਕਾਰਅੀ ਮੁਤਾਬਕ ਗੁਰਦੁਆਰਾ ਕਮੇਟੀ ਨੇ ਹਾਲ ਹੀ ਵਿਚ ਹੀਰਾ ਸਿੰਘ ਨੂੰ ਆਪਣਾ ਪ੍ਰਧਾਨ ਚੁਣਿਆ ਸੀ। ਇਸ ਫੈਸਲੇ ਦਾ ਹਰਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਦੀ ਯੂਥ ਕਲੱਬ ਵਿਰੋਧ ਕਰ ਰਹੀ ਸੀ। ਉਨ•ਾਂ ਦਾ ਦੋਸ਼ ਸੀ ਕਿ ਹੀਰਾ ਸਿੰਘ ਇਕ ਪਵਿੱਤ ਸਿੱਖ ਹੈ। ਕਮੇਟੀ ਨੇ ਹਰਜੀਤ ਸਿੰਘ ਨੂੰ ਮੈਂਬਰ ਬਣਾਇਆ ਸੀ ਪਰ ਉਹ ਕਮੇਟੀ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ। ਅੱਜ ਇਹ ਝਗੜਾ ਐਨਾ ਵਧ ਗਿਆ ਕਿ ਦੋਵਾਂ ਧੜਿਆਂ ਵਿਚਾਲੇ ਕਿਰਪਾਨਾਂ ਅਤੇ ਗੋਲੀਆਂ ਚੱਲ ਗਈਆਂ, ਜਿਸ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੀਰਾ ਸਿੰਘ ਆਪਣੀ ਪਰਿਵਾਰ ਅਤੇ ਕੁਝ ਹੋਰ ਪਿੰਡ ਵਾਸੀਆਂ ਨਾਲ ਗੁਰੂਘਰ ਵਿਚ ਸੇਵਾ ਕਰ ਰਹੇ ਸਨ, ਜਦੋਂ ਹਰਜੀਤ ਸਿੰਘ ਦੀ ਅਗਵਾਈ ਵਿਚ ਯੂਥ ਕਲੱਬ ਮੈਂਬਰ ਉੱਥੇ ਪਹੁੰਚੇ। ਉਨ•ਾਂ ਹੀਰਾ ਸਿੰਘ ਨੂੰ ਗੁਰੂਘਰ ਦੀ ਆਮਦਨ ਦਾ ਲੇਖਾ-ਜੋਖਾ ਦੇਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਜੋ ਕਿ ਖੂਨੀ ਜੰਗ ਵਿਚ ਬਦਲ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਯੂਥ ਕਲੱਬ ਦੇ ਮੈਂਬਰਾਂ ਨੇ ਕਈ ਰਾਊਂਦ ਫਾਈਰਿੰਗ ਕੀਤੀ ਅਤੇ ਹੀਰਾ ਅਤੇ ਉਸ ਦੇ ਭਰਾ ਬਲਵੀਰ ਦੀ ਹੱਤਿਆ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।