← ਪਿਛੇ ਪਰਤੋ
ਨਵੀ ਦਿੱਲੀ, 28 ਅਗਸਤ, 2016 : ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਦੇ ਮੈਬਰ ਤਰਵਿੰਦਰ ਸਿੰਘ ਮਰਵਾਹਾ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਦਲ ਬਦਲੂਆ ਦੀ ਭੂਮਿਕਾ ਨਿਭਾੳਣ ਵਾਲਾ ਮਰਵਹਾ ਨੇ ਭਾਂਵੇ ਕੇਦਰੀ ਸਿੰਘ ਸਭਾ ਬਣਾਈ ਹੈ ਪਰ ਕਦੇ ਵੀ ਇਸ ਨੇ ਸਿੱਖਾਂ ਦੀ ਭਲਾਈ ਲਈ ਕੋਈ ਕਾਰਜ ਨਹੀ ਕੀਤਾ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਵੇਲੇ ਮਰਵਾਹਾ ਆਪਣੇ ਆਪ ਨੂੰ ਕਾਂਗਰਸ ਦਾ ਆਗੂ ਦੱਸਦਾ ਸੀ ਤੇ ਅੱਜ ਉਹ ਅਕਾਲੀ ਭਾਜਪਾ ਗਠਜੋੜ ਵਾਲੀ ਦਿੱਲੀ ਕਮੇਟੀ ਦੇ ਬਾਦਲ ਮਾਰਕਾ ਪ੍ਰਬੰਧਕਾਂ ਦਾ ਖੈਰ ਖੁਆ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਕਾਰਜਕਰਨੀ ਕਮੇਟੀ ਦੇ ਮੈਂਬਰ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਮੀਟਿੰਗ ਵਿੱਚ ਜਾ ਕੇ ਲੋਕ ਮੁੱਦਿਆ ਨੂੰ ਉਜਾਗਰ ਕਰਕੇ ਲੋਕ ਦਾ ਨੁੰਮਾਇਦਾ ਬਣੇ ਪਰ ਇਹ ਬਾਦਲਾਂ ਦੀ ਚਾਪਲੂਸੀ ਕਰਕੇ ਕਾਰਕਜਕਰਨੀ ਕਮੇਟੀ ਦਾ ਮੈਂਬਰ ਤਾਂ ਜਰੂਰ ਬਣ ਗਿਆ ਪਰ ਅੱਜ ਤੱਕ ਇਸ ਨੇ ਕਦੇ ਵੀ ਮੀਟਿੰਗ ਵਿੱਚ ਜਾ ਕੇ ਕੋਈ ਮੁੱਦਾ ਨਹੀ ਉਠਾਇਆ ਜਦ ਕਿ ਦਿੱਲੀ ਕਮੇਟੀ ਇਸ ਵੇਲੇ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਅੱਡਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਮਰਵਾਹਾ ਭ੍ਰਿਸ਼ਟਾਚਾਰੀਆ ਦਾ ਅਲੰਬਰਦਾਰ ਬਣ ਕੇ ਫਜੂਲ ਦੀਆ ਦੂਸ਼ਣਬਾਜੀਆ ਲਗਾ ਕੇ ਬਾਦਲਾ ਦੀ ਖੁਸ਼ਨੰਦੀ ਹਾਸਲ ਕਰਕੇ ਆਪਣਾ ਹਲਵਾ ਮੰਡਾ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਚੋਰ ਚੋਰ ਮਸੇਰੇ ਭਾਈ ਦੀ ਕਹਾਵਤ ਅਨੁਸਾਰ ਇਹ ਵੀ ਉਸ ਬਾਦਲ ਦਲ ਦੀ ਲੋਟੂ ਟੀਮ ਦਾ ਮੈਬਰ ਹੈ ਜਿਹੜੀ ਕਰੀਬ ਦਿੱਲੀ ਕਮੇਟੀ ਦੀ ਜਮਾ ਕੀਤੇ ਕਰੀਬ 100 ਕਰੋੜ ਦੀ ਰਾਸ਼ੀ ਖਾ ਕੇ ਡਕਾਰ ਵੀ ਮਾਰਨਾ ਵੀ ਮੁਨਾਸਿਬ ਨਹੀ ਸਮਝਦੀ। ਉਹਨਾਂ ਕਿਹਾ ਕਿ ਦਲ ਬਦਲੂਆ ਦਾ ਹਸ਼ਰ ਹਮੇਸ਼ਾਂ ਹੀ ਨਾ ਘਰ ਦੇ ਨਾ ਘਾਟ ਵਾਲਾ ਹੁੰਦਾ ਹੈ ਤੇ ਮਰਵਾਹਾ ਨਾਲ ਵੀ ਹੁਣ ਅਜਿਹਾ ਹੀ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਖਤਰਾ ਸਿਰਫ ਚੋਰਾਂ , ਲੁੱਟੇਰਿਆ ਤੇ ਦਬੰਗੀਆ ਨੂੰ ਹੁੰਦਾ ਹੈ ਤੇ ਉਹ ਆਪਣੀ ਜਾਨ ਬਚਾਉਣ ਲਈ ਸੁਰੱਖਿਆ ਗਾਰਡਾ ਦੇ ਸਹਾਰੇ ਜਿੰਦਗੀ ਬਤੀਤ ਕਰਦੇ ਹਨ ਅਤੇ ਮਰਵਾਹਾ ਨੂੰ ਬਾਦਲ ਦਲ ਨੇ ਉਹਨਾਂ ਦੀ ਖੁਸ਼ਾਮਦੀ ਕਰਨ ਦੇ ਬਦਲੇ ਦੋ ਸਿਪਾਹੀ ਦੇ ਰੱਖੇ ਹਨ। ਉਹਨਾਂ ਕਿਹਾ ਕਿ ਬਾਦਲਾ ਨੂੰ ਤਾਂ ਅਜਿਹੇ ਟੁੱਕੜਬੋਚ ਚਾਹੀਦੇ ਹਨ ਜਿਹੜੇ ਉਹਨਾਂ ਦੀ ਖੁਸ਼ਨੰਦੀ ਲਈ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿ ਕੇ ਮਰਾਸੀਪੁਣਾ ਕਰ ਸਕਦੇ ਹੋਣ। ਉਹਨਾਂ ਕਿਹਾ ਕਿ ਮਰਵਾਹਾ ਦਾਅਵਾ ਕਰ ਰਿਹਾ ਹੈ ਕਿ ਉਹ ਕੇਦਰੀ ਸਿੰਘ ਸਭਾ ਚਲਾ ਰਿਹਾ ਹੈ ਜਦ ਕਿ ਦਿੱਲੀ ਦੇ ਸਿੱਖਾਂ ਨੂੰ ਇਸ ਦੀ ਸਭਾ ਦੀ ਕੋਈ ਜਾਣਕਾਰੀ ਹੈ ਤੇ ਇਹ ਜਾਂ ਤਾਂ ਅਕਾਸ਼ ਵਿੱਚ ਜਾ ਫਿਰ ਪਤਾਲ ਵਿੱਚ ਹੀ ਕੰਮ ਕਰਦੀ ਹੋਵੇਗੀ। ਉਹਨਾਂ ਕਿਹਾ ਕਿ ਮਰਵਾਹਾ ਸਿੱਖ ਪੰਥ ਤੇ ਇੱਕ ਕਲੰਕ ਹੈ ਤੇ ਸਿੱਖ ਪੰਥ ਨੂੰ ਇਸ ਦਾ ਬਾਈਕਾਟ ਕਰਕੇ ਇਸ ਕੋਲੋ ਇਸ ਦੀ ਪਿਛਲੇ ਸਮੇਂ ਸਿੱਖਾਂ ਪੰਥ ਦੀ ਕੀਤੀ ਲੁੱਟ ਦਾ ਹਿਸਾਬ ਕਿਤਾਬ ਲੈਣਾ ਚਾਹੀਦਾ ਹੈ।
Total Responses : 267