ਚੰਡੀਗੜ੍ਹ, 7 ਸਤੰਬਰ, 2016 : ਨਵਜੋਤ ਸਿੰਘ ਸਿੱਧੂ 8 ਸਤੰਬਰ ਨੂੰ ਆਵਾਜ਼-ਏ-ਪੰਜਾਬ ਪਾਰਟੀ ਦਾ ਐਲਾਨ ਕਰਨ ਲਈ ਚੰਡੀਗੜ੍ਹ ਪ੍ਰੈਸ ਕਲੱਬ 'ਚ ਸ਼ਾਮ 3 ਵਜੇ ਪ੍ਰੈਸ ਕਾਨਫਰੰਸ ਕਰਨਗੇ। ਕਾਨਫਰੰਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੁਅੱਤਲ ਵਿਧਾਇਕ ਪ੍ਰਗਟ ਸਿੰਘ, ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾ ਵੀ ਸ਼ਾਮਲ ਹੋਣਗੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਨਵੀਂ ਪਾਰਟੀ 'ਚ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਸ਼ਾਮਲ ਕਰਨ ਲਈ ਸੰਪਰਕ ਨਹੀਂ ਕੀਤਾ ਗਿਆ ਹੈ। ਵਰਣਨਯੋਗ ਹੈ ਕਿ 2 ਸਤੰਬਰ ਨੂੰ ਪੰਜਾਬ 'ਚ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ, ਅਕਾਲੀ ਦਲ ਦੇ ਮੁਅੱਤਲ ਵਿਧਾਇਕ ਪ੍ਰਗਟ ਸਿੰਘ, ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਨਵੀਂ ਸਿਆਸੀ ਪਾਰਟੀ 'ਆਵਾਜ਼-ਏ-ਪੰਜਾਬ' ਬਣਾਉਣ ਦਾ ਐਲਾਨ ਕੀਤਾ ਸੀ।