ਦੀਪਕ ਜੈਨ
ਜਗਰਾਓਂ, 26 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਰੇਲ ਪਾਰਕ ਚ 149 ਵੇਂ ਦਿਨ ਚ ਪੰਹੁਚੇ ਸੰਘਰਸ਼ ਮੋਰਚੇ ਚ ਇਲਾਕੇ ਭਰ ਚੋਂ ਸੈਂਕੜੇ ਨੌਜਵਾਨ ਕਿਸਾਨ ਮਜਦੂਰ ਜੁੜੇ।ਇਸ ਸਮੇਂ ਬੀਤੇ ਦਿਨੀਂ ਤਿਹਾੜ ਜੇਲ ਤੋਂ ਜਮਾਨਤ ਤੇ ਰਿਹਾਅ ਹੋ ਕੇ ਆਏ ਪਿੰਡ ਬੰਗਸੀਪੁਰਾ ਦੇ ਨੌਜਵਾਨ ਪ੍ਰਦੀਪ ਸਿੰਘ ਦਾ ਮੋਰਚੇ ਚ ਪੁੱਜਣ ਤੇ ਨਾਰਿਆਂ ਦੀ ਗੂੰਜ ਚ ਹਾਰਾਂ ਨਾਲ ਲੱਦ ਕੇ ਸਵਾਗਤ ਕੀਤਾ ਗਿਆ। ਇਸ ਸਮੇਂ ਪਿੰਡ ਬੰਗਸੀਪੁਰਾ ਤੋ ਕਿਸਾਨ ਆਗੂ ਰਾਮ ਸਰਨ ਸਿੰਘ ਰਸੂਲਪੁਰ, ਜਗਤ ਸਿੰਘ ਲੀਲਾਂ,ਨਿਰਮਲ ਸਿੰਘ ਭਮਾਲ, ਪਰਵਾਰ ਸਿੰਘ ਗਾਲਬ, ਪਰਮਜੀਤ ਸਿੰਘ ਡਾਕਟਰ ਦੀ ਅਗਵਾਈ ਚ ਪੰਹੁਚੇ ਕਾਫਲੇ ਦਾ ਹਾਜ਼ਰ ਨੋਜਵਾਨਾਂਤੇ ਹਾਜ਼ਰੀਨ ਨੇ ਖੜੇ ਹੋ ਕੇ ਸਵਾਗਤ ਕੀਤਾ।
ਇਸ ਸਮੇਂ ਹੁਣ ਤਕ ਕਿਸਾਨ ਮਜ਼ਦੂਰ ਸੰਘਰਸ਼ ਚ ਸ਼ਹੀਦ ਹੋਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਨੌਜਵਾਨ ਦਿਵਸ ਤੇ ਸਭ ਤੋਂ ਪਹਿਲਾਂ ਦਲਜੀਤ ਕੌਰ ਹਠੂਰ ਵਲੋਂ ਗੁਰੂ ਰਵਿਦਾਸ ਮਹਾਰਾਜ ਦਾ ਸ਼ਬਦ ਗਾਇਨ ਕੀਤਾ ਗਿਆ। ਇਸ ਸਮੇਂ ਨੌਜਵਾਨ ਆਗੂ ਸਰਬਜੀਤ ਕੌਰ ਅਖਾੜਾ,ਗੁਰਪ੍ਰੀਤ ਸਿੰਘ ਸਿਧਵਾਂ, ਰਣਜੀਤ ਸਿੰਘ ਗਾਲਬ ਨੇ ਅਪਣੇ ਸੰਬੋਧਨ ਚ ਕਿਹਾ ਕਿ ਮੋੜਾਂ ਘੋਲਾਂ ਦੇ ਬਾਵਜੂਦ ਅਨੁਸਾਸ਼ਨ,ਅਮਨ,ਜਥੇਬੰਦਕ ਸ਼ਕਤੀ ਹੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਇਕੋ ਇਕ ਰਸਤਾ ਹੈ।ਉਨਾਂ ਨੋਜਵਾਨ ਵਰਗ ਨੂ ਸੱਦਾ ਦਿੱਤਾ ਕਿ ਕਿਂਸਾਨ ਮਜਦੂਰ ਸੰਘਰਸ਼ ਦੀ ਜਿੱਤ ਦੇਸ਼ ਦੀ ਜਵਾਨੀ ਦੇ ਜੋਸ਼ ਤੇ ਹੋਸ਼ ਨਾਲ ਬੱਝਾ ਹੈ।ਇਸ ਸਮੇਂ ਕਿਸਾਨ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਵਲੋਂ ਤਿਹਾੜ ਜੇਲ੍ਹ ਤੋਂ ਪਰਤੇ ਪ੍ਰਦੀਪ ਸਿੰਘ ਬੰਗਸੀਪੁਰਾ ਅਤੇ ਕਿਸਾਨ ਸੰਘਰਸ਼ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਪਿਤਾ ਜੀ ਮੋਹਨ ਸਿੰਘ ਬੰਗਸੀਪੁਰਾ ਦਾ ਸਿਰੋਪਾਓ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਭੇਂਟ ਕੀਤੀ ।
ਇਸ ਸਮੇਂ ਪਿੰਡ ਹਲਵਾਰਾ ਦੇ ਸੁਰਜੀਤ ਸਿੰਘ ਧਾਲੀਵਾਲ ਕਨੇਡੀਅਨ ਵਲੋਂ ਕਿਸਾਨ ਸੰਘਰਸ਼ ਦੀ ਮਾਇਕ ਸਹਾਇਤਾ ਲਈ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਪਟਾ ਦੀ ਨਾਟਕ ਟੀਮ ਲਾਈਫ ਆਨ ਸਟੇਜ ਦੇ ਕਲਾਕਾਰਾਂ ਨੇ ਪ੍ਰਸਿੱਧ ਨਾਟਕ ' ਡਰਨਾ ' ਪੇਸ਼ ਕਰ ਕੇ ਕਿਸਾਨ ਸੰਘਰਸ਼ ਨੂੰ ਮੰਚ ਤੇ ਜਿਉਂਦਾ ਕੀਤਾ।ਅਜ ਦੀ ਭੁੱਖ ਹੜਤਾਲ ਚ ਪਿੰਡ ਅਖਾੜਾ ਦੇ ਕਿਸਾਨ ਮਜਦੂਰ ਸ਼ਾਮਿਲ ਹੋਏ। ਜਿਨਾਂ ਵਿਚ ਬਿਕਰ ਸਿੰਘ ਮੈਂਬਰ,ਨਿਰਮਲ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ, ਕਰਮਜੀਤ ਸਿੰਘ ਸੋਹੀ,ਹਰਨੇਕ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ,ਹਰਜੀਤ ਸਿੰਘ ਸ਼ਾਮਲ ਹੋਏ। ਇਸ ਸਮੇਂ ਰਾਮਸ਼ਰਨ ਰਸੂਲਪੁਰ, ਨਿਰਮਲ ਸਿੰਘ ਭਮਾਲ,ਹਰਬੰਸ ਸਿੰਘ ਅਖਾੜਾ ਨੇ ਅਪਣੇ ਸੰਬੋਧਨ ਚ ਕਿਹਾ ਕਿ ਇਹ ਕਿਸਾਨ ਮਜ਼ਦੂਰ ਸੰਘਰਸ਼ ਮੋਦੀ ਦੀਆਂ ਹਰ ਤਰਾਂ ਚਾਲਾਂ ਨੂੰ ਫੇਲ ਕਰਕੇ ਸਿਖਰ ਵਲ ਨੂੰ ਬੇਖੌਫ ਵਧ ਰਿਹਾ ਹੈ।ਇਸ ਗੱਲ ਨੇ ਮੋਦੀ ਦੀਆਂ ਰਾਤਾਂ ਦੀ ਨੀਂਦ ਉੱਡਾ ਦਿੱਤੀ ਹੈ।
ਇਸ ਸਮੇਂ ਪ੍ਰਸਿੱਧ ਨਾਟਕ ਕਾਰ ,ਰੰਗਕਰਮੀ ਸੁਰਿੰਦਰ ਸ਼ਰਮਾ ਨੇ ਅਪਣੇ ਅਤਿਅੰਤ ਗੰਭੀਰ ਤੇ ਭਾਵੁਕ ਭਾਸ਼ਣ ਚ ਨੋਜਵਾਨ ਵਰਗ ਨੂੰ ਹਲੂਣਦਿਆਂ ਭਗਤ ਸਿੰਘ ਬਨਣ ਦਾ ਸੱਦਾ ਦਿੰਦਿਆਂ ਕਿਤਾਬਾਂ ਨਾਲ ਜੁੜਨ ਦੀ ਅਪੀਲ ਕੀਤੀ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਅੱਜ ਰੇਲ ਪਾਰਕ ਜਗਰਾਂਓ ਚ ਸੰਘਰਸ਼ ਮੋਰਚੇ ਚ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਗਟ ਦਿਵਸ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਵਸ ਮਨਾਉਣ ਲਈ 12 ਵਜੇ ਪੰਹੁਚਣ ਦਾ ਸੱਦਾ ਦਿੱਤਾ ।