ਅਸ਼ੋਕ ਵਰਮਾ
ਬਰਨਾਲਾ,19 ਜਨਵਰੀ 2021 - ਪਾਵਰਕਾਮ ਦੇ ਮੁਲਾਜਮ ਅਤੇ ਪੈਨਸ਼ਨਰਾਂ ਦੀ ਤਾਲਮੇਲ ਕਮੇਟੀ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਦੀ ਸਾਂਝੀ ਮੀਟਿੰਗ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸ਼ਿੰਦਰ ਸਿੰਘ ਧੌਲ਼ਾ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਪ੍ਰਤੀ ਮੋਦੀ ਹਕੂਮਤ ਵੱਲੋਂ ਧਾਰੀ ਹਠਧਰਮੀ ਕਾਰਨ ਕਿਸਾਨ ਸੰਘਰਸ਼ ਨਿਰਨਾਇਕ ਮੋੜ ਵਿੱਚ ਦਾਖਲ ਹੋ ਗਿਆ ਹੈ ਅਤੇ 150 ਤੋਂ ਵਧੇਰੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। ਮੀਟਿੰਗ ਵਿੱਚ ਕਿਸਾਨੀ ਸੰਘਰਸ਼ ਸਬੰਧੀ ਗੰਭੀਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਕਿ 26 ਅਤੇ 29ਜਨਵਰੀ ਨੂੰ ਸਾਂਝੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਉਹਨਾਂ ਆਖਿਆ ਕਿ ਇਹਨਾਂ ਕਾਨੂੰਂਨਾਂ ਦੇ ਲਾਗੂ ਹੋਣ ਨਾਲ ਸਮੁੱਚੀ ਲੋਕਾਈ ਤੇ ਮਾਰੂ ਅਸਰ ਪੈਣਗੇ ਕਿਉਂਕਿ ਅਸਲ ਵਿੱਚ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਨੂੰਨ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਨ ਦੀਆਂ ਨੀਤੀਆਂ ਦਾ ਰੂਪ ਹੈ। ਉਹਨਾਂ ਦੰਸਿਆ ਕਿ ਬਿਜਲੀ ਮੁਲਾਜਮਾਂ ਦੀ ਮੁਲਾਜਮ-ਪੈਨਸ਼ਨਰ ਤਾਲਮੇਲ ਕਮੇਟੀ ਨੇ ਸਰਬਸੰੰਮਤੀ ਨਾਲ ਫੈਸਲਾ ਕੀਤਾ ਹੈ ਕਿ 18 ਜਨਵਰੀ ਤੋਂ 31 ਜਨਵਰੀ ਤੱਕ ਪਾਵਰਕਾਮ ਪ੍ਰਬੰਧਕਾਂ ਦੇ ਸਾਂਝੇ ਤੌਰ‘ਤੇ ਪੁਤਲੇ ਸਾੜੇ ਜਾਣਗੇ। ਇਸ ਸਮੇਂ ਮਹਿੰਦਰ ਸਿੰਘ ਕਾਲਾ, ਜੋਗਿੰਦਰਪਾਲ, ਹਰਨੇਕ ਸਿੰਘ ਸੰਘੇੜਾ, ਰਾਮਪਾਲ ਸਿੰਘ, ਪਿਆਰਾ ਸਿੰਘ ਅਤੇ ਸੁਦਾਗਰ ਸਿੰਘ ਆਦਿ ਆਗੂ ਸ਼ਾਮਿਲ ਹੋਏ।