ਚੰਡੀਗੜ੍ਹ, 8 ਅਗਸਤ 2016 : ਪੰਜਾਬ ਵਿੱਚ ਅਮਨ ਕਨੂੰਨ ਦੀ ਪੂਰੀ ਤਰ•ਾਂ ਡਗਮਗਾ ਚੁੱਕੀ ਵਿਵਸਥਾ ਉੱਤੇ ਚਿੰਤਾ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਤੇ ਸੀਨੀਅਰ ਨੇਤਾ ਮੇਜਰ ਸਿੰਘ ਨੇ ਇੱਕ ਸੰਯੁਕਤ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ ਅਤੇ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਹੈ। ਅਜਿਹੀ ਹਾਲਤ ਵਿੱਚ ਪੰਜਾਬ ਦਾ ਆਮ ਨਾਗਰਿਕ ਡਰ ਮਹਿਸੂਸ ਕਰ ਰਿਹਾ ਹੈ।
ਖਹਿਰਾ ਅਤੇ ਮੇਜਰ ਸਿੰਘ ਨੇ ਕਿਹਾ ਕਿ ਹਾਲਤਾਂ ਦਾ ਅੰਦਾਜਾ ਪਿਛਲੇ 1 ਸਾਲ ਵਿੱਚ ਹੋਈ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸ ਪ੍ਰਕਾਰ ਪੰਜਾਬ ਵਿੱਚ ਵੱਖ-ਵੱਖ ਧਰਮਾਂ ਅਤੇ ਸੰਪ੍ਰਦਾਏ ਦੇ ਪ੍ਰਮੁਖ ਲੋਕਾਂ ਉੱਤੇ ਜਾਨਲੇਵਾ ਹਮਲੇ ਹੋ ਰਹੇ ਹਨ। ਇਸ ਦੇ ਚਲਦੇ ਨਾਮਧਾਰੀ ਸੰਪ੍ਰਦਾ ਦੇ ਗੁਰੂ ਮਾਤਾ ਚੰਦ ਕੌਰ ਦੀ ਜਾਨ ਚੱਲੀ ਗਈ ਸੀ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਹਮਲੇ ਵਿੱਚ ਬਾਲ-ਬਾਲ ਬੱਚ ਗਏ ਸਨ ਜਦੋਂ ਕਿ ਉਨ•ਾਂ ਦੇ ਸਾਥੀ ਸਿੰਘ ਸ਼ਹੀਦ ਹੋ ਗਏ ਸਨ। ਇਹ ਸਭ ਹੋਣ ਦੇ ਬਾਵਜੂਦ ਵੀ ਪੁਲਿਸ ਹੁਣ ਤੱਕ ਹਮਲਾਵਰਾਂ ਤੱਕ ਪੁੱਜਣ ਵਿੱਚ ਨਾਕਾਮ ਰਹੀ ਹੈ। ਆਰਐਸਐਸ ਦੇ ਪ੍ਰਮੁੱਖ ਆਗੂ ਰਜਨੀਸ਼ ਗਗਨੇਜਾ ਉੱਤੇ ਭੀੜਭਾੜ ਵਾਲੇ ਇਲਾਕੇ ਵਿੱਚ ਹੋਏ ਹਮਲੇ ਤੋਂ ਬਾਅਦ ਤਾਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਪੁਲਿਸ ਅਤੇ ਉਨ•ਾਂ ਦਾ ਖੁਫਿਆ ਯੰਤਰ ਕਿਸੇ ਕੰਮ ਦਾ ਨਹੀਂ ਹੈ ਅਤੇ ਉਹ ਸਿਰਫ ਅਕਾਲੀ-ਭਾਜਪਾ ਆਗੂਆਂ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਮੇਜਰ ਸਿੰਘ ਨੇ ਪੰਜਾਬ ਵਿੱਚ ਸ਼੍ਰੀ ਗ੍ਰੰਥ ਸਾਹਿਬ ਦੀ ਬੇ-ਅਦਬੀ ਦੇ ਮਾਮਲੇ ਵਿੱਚ ਕਈ ਮਹੀਨੇ ਗੁਜ਼ਰ ਜਾਣ ਦੇ ਬਾਅਦ ਵੀ ਕੋਈ ਗ੍ਰਿਫਤਾਰੀ ਨਾ ਹੋਣ ਉੱਤੇ ਰੋਸ਼ ਜ਼ਾਹਿਰ ਕੀਤਾ ਅਤੇ ਬਰਗਾੜੀ ਕਾਂਡ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਇਨਸਾਫ ਨਾ ਮਿਲਣ ਲਈ ਵੀ ਬਾਦਲ ਸਰਕਾਰ ਨੂੰ ਕੋਸਿਆ। ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਹਮੇਸ਼ਾ ਤੋਂ ਪੰਜਾਬ ਦੇ ਲੋਕਾਂ ਨੂੰ ਧਰਮ ਅਤੇ ਜਾਤੀ ਦੇ ਨਾਮ ਉੱਤੇ ਵੰਡ ਕੇ ਵੋਟਾਂ ਇਕੱਠੀ ਕਰਦੀ ਰਹੀ ਹੈ ਅਤੇ 2017 ਦੇ ਚੋਣ ਨਜਦੀਕ ਆਉਂਦੇ ਹੀ ਉਹ ਆਪਣੇ ਰੰਗ ਵਿਖਾਉਣ ਲੱਗ ਗਏ ਹਨ।