← ਪਿਛੇ ਪਰਤੋ
ਫ਼ਰੀਦਕੋਟ, 9 ਸਤੰਬਰ, 2016 : ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਇਸ ਸਾਲ 11 ਜੂਨ ਨੂੰ ਲਈ ਗਈ ਪੀ.ਐੱਮ.ਈ.ਟੀ. ਦੀ ਆਨਲਾਈਨ ਪ੍ਰੀਖਿਆ ਦੇ ਨਤੀਜੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ• ਨੇ ਆਪਣੇ ਇੱਕ ਫੈਸਲੇ 'ਚ ਨੁਕਸਦਾਰ ਕਰਾਰ ਦਿੱਤੇ ਹਨ । ਹਾਈਕੋਰਟ ਨੇ ਇਸ 'ਚ ਜਰੂਰੀ ਸੋਧਾਂ ਕਰਨ ਦੇ ਵੀ ਹੁਕਮ ਦਿੱਤੇ ਹਨ। ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਤੀਜੇ ਰਾਹੀਂ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਰਵੱਈਆ ਵਿਦਿਆਰਥੀਆਂ ਨੂੰ ਕਾਨੂੰਨੀ ਪ੍ਰਕਿਰਿਆ 'ਚ ਉਲਝਾਉਣਾ ਅਤੇ ਉਹਨਾਂ ਲਈ ਸਮੱਸਿਆਵਾਂ ਪੈਦਾ ਕਰਨ ਵਾਲਾ ਹੈ ।
Total Responses : 267