ਨਵੀਂ ਦਿੱਲੀ, 22 ਜਨਵਰੀ 2021 - ਖੇਤੀ ਕਾਨੂੰਨ 'ਤੇ ਕੇਂਦਰ ਸਰਕਾਰ ਨਾਲ 11ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ| ਸਰਕਾਰ ਨੇ ਆਪਣੀ ਦਿੱਤੀ ਪ੍ਰਪੋਜ਼ਲ ਦੁਹਰਾਉਂਦਿਆਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਕਿਸਾਨਾਂ ਨੂੰ ਇਹ ਪ੍ਰਪੋਜ਼ਲ ਮਨਜ਼ੂਰ ਨਹੀਂ ਤਾਂ ਸਰਕਾਰ ਇਸਤੋਂ ਅੱਗੇ ਨਹੀਂ ਆ ਸਕਦੀ|
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਗੱਲ ਨਹੀਂ ਮੰਨੀ, ਓਥੇ ਹੀ ਬਲਬੀਰ ਸਿੰਘ ਰਾਜੇਵਾਲ ਨੇ ਬੋਲਦਿਆਂ ਕਿਹਾ ਕਿ ਸਰਕਾਰ ਆਪਣੇ ਅੜੀਅਲ ਰਵਈਏ ਤੇ ਹੈ ਅਤੇ ਕਿਸਾਨ ਦੀ ਗੱਲ ਸੁਨਣ ਤੋਂ ਨਾਂਹ ਕਰ ਦਿੱਤੀ| 26 ਜਨਵਰੀ ਦੇ ਪ੍ਰੋਗਰਾਮ ਬਾਰੇ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪ੍ਰੋਗਰਾਮ ਜਿਵੇਂ ਬਣਿਆ ਹੈ, ਬਿਲਕੁਲ ਉਵੇਂ ਹੀ ਹੋਵੇਗਾ| ਰਾਜੇਵਾਲ ਨੇ ਨਾਲ ਹੀ ਮੋਰਚੇ ਵਿਚ ਆ ਰਹੇ ਲੋਕ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਨਾਲ ਆਉਣ ਤਾਂ ਜੋ ਕਿਸਾਨ ਮੋਰਚੇ ਵਿਚ ਸਰਕਾਰ ਦੀ ਹਰ ਹੋ ਸਕੇ|
https://www.facebook.com/BabushahiDotCom/videos/3613016178817362/