ਹਲਕਾ ਸਨੋਰ ਦੇ ਬਾਜੀਗਰ ਭਾਈਚਾਰੇ ਦੀ ਰੈਲੀ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਚੰਦੂਮਾਜਰਾ, ਸੁਖਬੀਰ ਅਬਲੋਵਾਲ, ਰਣਧੀਰ ਰੱਖੜਾ ਅਤੇ ਹਰਵਿੰਦਰ ਹਰਪਾਲਪੁਰ ਵਿਸ਼ਾਲ ਇਕੱਠ ਨਾਲ ਨਜ਼ਰ ਆ ਰਹੇ ਹਨ।
ਪਟਿਆਲਾ, 25 ਸਤੰਬਰ, 2016 : ਹਲਕਾ ਸਨੋਰ ਦੇ ਸਮੁੱਚੇ ਬਾਜੀਗਰ ਭਾਈਚਾਰੇ ਵੱਲੋਂ ਅੱਜ ਬਾਜੀਗਰ ਸੇਵਾ ਦੇ ਸੂਬਾਈ ਆਗੂ ਸੁਖਬੀਰ ਸਿੰਘ ਅਬਲੋਵਾਲ ਦੀ ਅਗਵਾਈ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕਰਕੇ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਡੱਟ ਕੇ ਖੜਨ ਦਾ ਐਲਾਨ ਕਰ ਦਿੱਤਾ ਹੈ। ਇਸ ਰੈਲੀ ਵਿਚ ਬਤੌਰ ਮੁੱਖ ਮਹਿਮਾਨ ਬਾਜੀਗਰ ਭਾਈਚਾਰੇ ਨੂੰ ਰਿਹਾਇਸ਼ੀ ਜਮੀਨੇ ਦੇ ਸਿਧਾਂਤਕ ਤੌਰ ਮਾਲਕਾਨਾ ਹੱਕ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਹੁੰਚੇ। ਹਜ਼ਾਰਾਂ ਦੀ ਸੰਖਿਆ ਵਿਚ ਪਹੁੰਚੇ ਬਾਜੀਗਰ ਭਾਈਚਾਰੇ ਨੇ ਇੱਕ ਸੁਰ ਵਿਚ ਹਲਕਾ ਸਨੋਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਡੱਟਣ ਦਾ ਐਲਾਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਬਾਜੀਗਰ ਭਾਈਚਾਰੇ ਦੇ ਆਗੂਆਂ ਦੇ ਇੱਕ ਵਫਦ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਸਨ ਅਤੇ ਭਾਈਚਾਰੇ ਦੀ ਦਹਾਕਿਆਂ ਪੁਰਾਣੀ ਮੰਗ ਸਬੰਧੀ ਮੁੱਖ ਮੰਤਰੀ ਨਾਲ ਲੰਬੀ ਗੱਲਬਾਤ ਕੀਤੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਧਾਂਤਕ ਤੌਰ 'ਤੇ ਇਸ ਮੰਗ 'ਤੇ ਮੋਹਰ ਲਗਾ ਦਿੱਤੀ ਹੈ ਅਤੇ ਸੰਵਿਧਾਨਕ ਤੌਰ 'ਤੇ ਵੀ ਜਲਦ ਹੀ ਮੋਹਰ ਲਗਾ ਦਿੱਤੀ ਜਾਵੇਗੀ।
ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਜਦੋਂ ਬਾਜੀਗਰ ਭਾਈਚਾਰੇ ਨੂੰ ਉਹਨਾਂ ਦੀਆਂ ਰਿਹਾਇਸ਼ਾਂ ਦੇ ਮਾਲਕਾਨਾ ਹੱਕ ਨਹੀਂ ਮਿਲਦੇ ਅਤੇ ਉਹਨਾਂ ਜਮੀਨਾ ਦੇ ਇੰਤਕਾਲ ਭਾਈਚਾਰੇ ਦੇ ਲੋਕਾਂ ਦੇ ਨਾਮ ਨਹੀਂ ਹੁੰਦੇ, ਉਦੋਂ ਤੱਕ ਉਹ ਟਿਕ ਕੇ ਨਹੀਂ ਬੈਠਣਗੇ। ਕਿਉਂਕਿ ਬਾਜੀਗਰ ਭਾਈਚਾਰੇ ਦੇ ਲੋਕ ਹਮੇਸ਼ਾਂ ਹੀ ਅਕਾਲੀ ਦਲ ਦੇ ਹੱਕ ਵਿਚ ਡਟੇ ਹਨ, ਇਸ ਲਈ ਭਾਈਚਾਰੇ ਦੀ ਇਸ ਲੜਾਈ ਉਹ ਆਪਣੀ ਲੜਾਈ ਮੰਨਦੇ ਹਨ। ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਪਿਛਲੇ ਸਮੇਂ ਦੌਰਾਨ ਭਾਈਚਾਰੇ ਦੇ ਲੋਕਾਂ ਨਾਲ ਕਣਕ ਅਤੇ ਝੋਨੇ ਦੇ ਸੀਜਨ ਦੇ ਦੌਰਾਨ ਜਿਹੜੀ ਫੂਸ ਦੀ ਬੋਲੀ ਨੂੰ ਲੈ ਕੇ ਵਿਵਾਦ ਹੋਇਆ ਸੀ, ਉਹ ਫੂਸ ਦੀ ਕੋਈ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ। ਬਾਜੀਗਰ ਭਾਈਚਾਰੇ ਨਾਲ ਹਲਕਾ ਸਨੋਰ ਵਿਚ ਕੋਈ ਧੱਕਾ ਨਹੀਂ ਹੋਣ ਦਿਆਂਗੇ। ਇਸ ਦੇ ਲਈ ਭਾਵੇਂ ਉਹਨਾਂ ਕਿੰਨੀ ਵੀ ਵੱਡੀ ਲੜਾਈ ਕਿਉਂ ਨਾ ਲੜਨੀ ਪਵੇ। ਉਹਨਾਂ ਕਿਹਾ ਕਿ ਬਾਜੀਗਰ ਭਾਈਚਾਰੇ ਅਕਾਲੀ ਦਲ ਨਾਲ ਹਮੇਸ਼ਾਂ ਚੱਟਾਨ ਵਾਂਗ ਖੜਿਆ।
ਬਾਜੀਗਰ ਸੇਵਾ ਦਲ ਦੇ ਸੂਬਾਈ ਆਗੂ ਸੁਖਬੀਰ ਸਿੰਘ ਅਬਲੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਤੌਰ 'ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਮੇਸ਼ਾਂ ਹੀ ਬਾਜੀਗਰ ਭਾਈਚਾਰੇ ਹੱਕ ਵਿਚ ਡੱਟ ਕੇ ਪਹਿਰਾ ਦਿੱਤਾ ਹੈ ਅਤੇ ਅੱਜ ਵੀ ਭਾਈਚਾਰੇ ਦੀ ਸਭ ਤੋਂ ਵੱਡੀ ਮੰਗ ਰਿਹਾਇਸ਼ੀ ਜਮੀਨਾ ਦੇ ਮਾਲਕਾਨਾ ਹੱਕਾਂ ਦੀ ਸਭ ਤੋਂ ਵੱਡੀ ਲੜਾਈ ਪ੍ਰੋ. ਚੰਦੂਮਾਜਰਾ ਨੇ ਹੀ ਲੜੀ ਹੈ। ਇਹੀ ਕਾਰਨ ਹੈ ਕਿ ਅੱਜ ਸਮੁੱਚਾ ਭਾਈਚਾਰੇ ਇੱਕਜੁਟ ਹੋ ਕੇ ਅਕਾਲੀ ਦਲ ਦੇ ਹੱਕ ਵਿਚ ਖੜਾ ਹੋ ਗਿਆ ਹੈ। ਇਸ ਮੌਕੇ ਜਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਹਲਕਾ ਨਾਭਾ ਦੇ ਇੰਚਾਰਜ਼ ਮੱਖਣ ਸਿੰਘ ਲਾਲਕਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਮਦਨ ਨਾਲ ਅਸਮਾਨਪੁਰ, ਅਮਰ ਰਾਮ ਅਲੀਪੁਰ ਜੱਟਾਂ, ਦਰਸ਼ਨ ਚੁਰਾਸੋਂ, ਭੋਲਾ ਨਨਾਨਸੁੰ, ਸ਼ਾਮਾ ਬਲਬੇੜਾ, ਬਲਬੀਰ ਚੁਰਾਸੋਂ, ਰਾਮ ਲਾਲ ਸਰਪੰਚ ਮਰਦਾਂਹੇੜੀ, ਮੰਗਲ ਮਰਦਾਂਹੇੜੀ, ਜਗਦੀਸ਼ ਬਿਲਾਸਪੁਰ, ਮੱਖਣ ਸਰਪੰਚ ਧਰਮਕੋਟ, ਜੀਤ ਸਿੰਘ ਸਨੌਰ, ਗੁਰਨਾਮ ਸਿੰਘ ਅਲੀਪੁਰ, ਪਰਮਜੀਤ ਸਰਪੰਚ ਬੀੜਬਹਾਦਰਗੜ੍ਹ, ਗੁਰਦੀਪ ਸਿੰਘ ਅਸਮਾਨਪੁਰ, ਪੂਰਨ ਸਿੰਘ ਸਾਬਕਾ ਸਰਪੰਚ ਕਾਠਗੜ੍ਹ, ਪਰਮਜੀਤ ਸਿੰਘ ਰਾਜੂ ਕਾਠਗੜ੍ਹ, ਜਰਨੈਲ ਪੰਜੇਟਾਂ, ਲਾਡੀ ਭੁਨਰਹੇੜੀ, ਅਸ਼ੋਕ ਭੁਨਰਹੇੜੀ, ਮਾਸਟਰ ਸੁੱਚਾ ਸਿੰਘ ਲਾਲਕਾ, ਡਾ.ਅਲੀਪੁਰ, ਈਸ਼ਰ ਸਿੰਘ ਅਬਲੋਵਾਲ, ਸ਼ੇਰ ਸਿੰਘ ਪੰਜੇਟਾਂ, ਜਸਵੀਰ ਸਿੰਘ ਬਘੋਰਾ, ਅਵਤਾਰ ਸਿੰਘ ਘਲੋੜੀ ਆਦਿ ਵੀ ਹਾਜ਼ਰ ਸਨ।