ਚੰਡੀਗੜ੍ਹ, 7 ਸਤੰਬਰ, 2016 : ਬਾਦਲਾਂ 'ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਦੋਸ਼ ਲਗਾਉਂਦਿਆਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਿਰਫ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਜਦੋਂ ਕਿ ਪੰਜਾਬ ਦੇ ਲੋਕ ਰਾਜ ਵਿਚ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਕਾਰਨ ਗੰਭੀਰ ਚਿੰਤਾ ਵਿਚ ਹਨ।
ਮਾਨ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਦੁਆਰਾ ਆਪਣੇ ਪਰਿਵਾਰਿਕ ਮੈਂਬਰਾਂ ਜਿੰਨਾਂ ਵਿਚ ਆਪਣੇ ਪੁੱਤਰ ਸੁਖਬੀਰ ਬਾਦਲ ਅਤੇ ਉਸਦੇ ਸਾਲੇ ਬਿਕਰਮ ਮਜੀਠੀਆ ਲਈ ਹੋਰ ਸੁਰੱਖਿਆ ਦੀ ਮੰਗ ਤੋਂ ਇਹ ਸਿੱਧ ਹੁੰਦਾ ਹੈ ਕਿ ਬਾਦਲ ਆਪਣੇ 9 ਸਾਲ ਦੇ ਕਾਰਜਕਾਲ ਵਿਚ ਕੀਤੀਆਂ ਵਿਧੀਕਿਆਂ ਕਾਰਨ ਡਰੇ ਹੋਏ ਹਨ। ਉਨ•ਾਂ ਨੂੰ ਹੁਣ ਵੋਟਾਂ ਮੰਗਣ ਲਈ ਲੋਕਾਂ ਵਿਚ ਜਾਣ ਤੋਂ ਵੀ ਡਰ ਲਗ ਰਿਹਾ ਹੈ।
ਮਾਨ ਨੇ ਕਿਹਾ ਕਿ ਬਾਦਲਾਂ ਨੂੰ ਇਸ ਗੱਲ ਦਾ ਪੂਰਣ ਵਿਸ਼ਵਾਸ਼ ਹੈ ਕਿ ਉਨ•ਾਂ ਦੀ ਲੋਕ ਵਿਰੋਧੀ ਨੀਤੀਆਂ ਤੋਂ ਅੱਕੇ ਲੋਕ ਉਨ•ਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇਣਗੇ ਇਸ ਲਈ ਉਹ ਹੋਰ ਸੁਰੱਖਿਆ ਦੀ ਮੰਗ ਕਰ ਰਹੇ ਹਨ। ਇਕ ਪਾਸੇ ਤਾਂ ਬਾਦਲ ਆਪ ਲੀਡਰਾਂ ਅਤੇ ਵਲੰਟੀਅਰਾਂ ਉਤੇ ਹਮਲੇ ਕਰਵਾ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਦੂਜੇ ਪਾਸੇ ਖੁਦ ਲਈ ਹੋਰ ਸੁਰੱਖਿਆ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਬਾਦਲ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵਿਚ ਹਨ ਜਾਂ ਖੁਦ ਆਪਣੀ। ਮਾਨ ਨੇ ਪੁੱਛਿਆ, '' ਵਾਧੂ ਸੁਰੱਖਿਆ ਮੰਗ ਕੇ ਬਾਦਲ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ? ਉਹ ਤਾਂ ਪਹਿਲਾਂ ਹੀ ਡਰ ਦੇ ਸਾਏ ਹੇਠ ਜੀ ਰਹੇ ਹਨ।''
ਮਾਨ ਨੇ ਕਿਹਾ ਕਿ ਬਾਦਲਾਂ ਨੇ ਲੋਕਤੰਤਰ ਦੀ ਪਰਿਭਾਸ਼ਾ ਨੂੰ ਬਦਲ ਕੇ 'ਬਾਦਲਾਂ ਦੀ ਸਰਕਾਰ, ਬਾਦਲਾਂ ਲਈ ਅਤੇ ਬਾਦਲਾਂ ਵਲੋਂ' ਕਰ ਦਿੱਤੀ ਹੈ ''ਬਾਦਲਾਂ ਨੂੰ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਚਿੰਤਾ ਕਰਨੀ ਚਾਹੀਦੀ ਹੈ ਉਸ ਪਿਛੋਂ ਹੀ ਆਪਣੀ ਵਾਧੂ ਸੁਰੱਖਿਆ ਦੀ ਗੱਲ ਕਰਨੀ ਚਾਹੀਦੀ ਹੈ।'' ਮਾਨ ਨੇ ਕਿਹਾ।