ਚੰਡੀਗੜ੍ਹ, 9 ਅਕਤੂਬਰ, 2016 : ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਝੂਠੇ ਬਿਆਨ ਦੇ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬਾਦਲ ਦੇ ਬਿਆਨ ਕਿ ਕੈਪਟਨ ਅਮਰਿੰਦਰ ਫ੍ਰੀ ਬਿਜਲੀ ਦੀ ਸਪਲਾਈ ਵਾਪਿਸ ਲੈਣ ਦੀ ਯੋਜਨਾ ਬਣਾ ਰਹੇ ਹਨ, ਉਪਰ ਪ੍ਰਤੀਕ੍ਰਿਆ ਜਾਹਿਰ ਕੀਤੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਨਾ ਸਿਰਫ ਕਿਸਾਨਾਂ ਨੂੰ ਫ੍ਰੀ ਬਿਜਲੀ ਜ਼ਾਰੀ ਰੱਖਾਂਗੇ, ਬਲਕਿ ਸ਼ਹਿਰੀਆਂ, ਉਦਯੋਗਾਂ ਤੇ ਵਪਾਰੀਆਂ ਨੂੰ ਵੀ ਰਿਆਇਤਾਂ ਦੇਵਾਂਗੇ, ਜਿਨ੍ਹਾਂ ਨੂੰ ਬਾਦਲ ਸ਼ਾਸਨ ਦੌਰਾਨ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਲੜੀ ਹੇਠ ਬਾਦਲ ਵੱਲੋਂ ਉਨ੍ਹਾਂ 'ਤੇ ਲੋਕਾਂ ਦਾ ਭਲਾ ਨਾ ਸੋਚਣ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆ ਕੈਪਟਨ ਅਮਰਿੰਦਰ ਨੇ ਯਾਦ ਦਿਲਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਸੂਬੇ ਦੇ ਲੋਕਾਂ ਵਾਸਤੇ ਫ੍ਰੀ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ। ਕਾਂਗਰਸ ਦੇ ਸੂਬੇ ਦੀ ਸੱਤਾ 'ਚ ਵਾਪਿਸ ਆਉਣ ਤੋਂ ਬਾਅਦ ਇਸ ਸਕੀਮ ਨੂੰ ਜ਼ਾਰੀ ਰੱਖਿਆ ਜਾਵੇਗਾ, ਬਲਕਿ ਫ੍ਰੀ ਕੋਟੇ 'ਚ ਖੰਡ ਤੇ ਚਾਹ ਦੀ ਪੱਤੀ ਨੂੰ ਵੀ ਜੋੜਿਆ ਜਾਵੇਗਾ।