ਬੱਚੀਵਿੰਡ, 1 ਅਕਤੂਬਰ, 2016 : ਜਿਲ੍ਹਾ ਅੰਮ੍ਰਿਤਸਰ ਦੇ ਯੋਜਨਾ ਤੇ ਵਿਕਾਸ ਬੋਰਡ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਮੁਤਾਬਕ ਮੁੱਖ ਮੰਤਰੀ ਸ. ਪ੍ਕਾਸ਼ ਸਿੰਘ ਬਾਦਲ ਕੱਲ੍ਹ 2 ਅਕਤੂਬਰ ਨੂੰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡਾਂ ਬੱਚੀਵਿੰਡ, ਮੂਲੇਕੋਟ, ਉਧਰ, ਚੱਕ ਅੱਲਾ ਬਖਸ਼ ਅਾਦਿ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣਨਗੇ ਤੇ ਸਰਹੱਦ ਤੇ ਬਣੇ ਜੰਗੀ ਹਲਾਤਾਂ ਦੇ ਚੱਲਦਿਆਂ ਪ੍ਸ਼ਾਸ਼ਨ ਅਧਿਕਾਰੀਆਂ ਵੱਲੋਂ ਕੀਤੇ ਗਏ ਪ੍ਬੰਧਾਂ ਦਾ ਜਾਇਜ਼ਾ ਲੈਣਗੇ।