ਨਵੀ ਦਿੱਲੀ, 14 ਅਕਤੂਬਰ, 2016 : ਇੱਥੇ ਭਾਜਪਾ ਦੇ ਪ੍ਰਦੇਸ਼ ਬੁਲਾਰੇ ਹਿਮਾਂਸ਼ੂੰ ਮਿਸ਼ਰਾ ਅਤੇ ਪੰਚਾਇਤੀ ਰਾਜ ਸੈੱਲ ਦੇ ਪ੍ਰਦੇਸ਼ ਕਨਵੀਨਰ ਸੰਜੀਵ ਸ਼ਰਮਾ ਨੇ ਚਿੰਤਪੂਰਨੀ 'ਚ ਸਾਂਝੀ ਪੱਤਰਕਾਰ ਵਾਰਤਾ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਮੰਡੀ 'ਚ ਹੋਣ ਵਾਲੀ ਰੈਲੀ ਨੂੰ ਲੈ ਕੇ ਹਿਮਾਚਲ ਦੀ ਜਨਤਾ ਅਤੇ ਪੰਚਾਇਤੀ ਰਾਜ ਦੇ ਪ੍ਰਤੀਨਿਧੀਆਂ 'ਚ ਵਿਸ਼ੇਸ਼ ਉਤਸ਼ਾਹ ਹੈ। ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਹਿਮਾਚਲ ਨੂੰ ਦਿਲ ਖੋਲ੍ਹ ਕੇ ਆਰਥਿਕ ਮਦਦ ਦਿੱਤੀ ਹੈ। ਕੇਂਦਰੀ ਟੈਕਸਾਂ 'ਚ ਜਿੱਥੇ 2010-15 'ਚ ਯੂ.ਪੀ.ਏ. ਨੇ 11,131 ਕਰੋੜ ਜਾਰੀ ਕੀਤੇ, ਉੱਥੇ ਹੀ 2015-20 'ਚ ਭਾਜਪਾ ਨੇ ਹਿਮਾਚਲ ਨੂੰ 28,225 ਕਰੋੜ ਰੁਪਏ ਜਾਰੀ ਕੀਤੇ, ਜੋ 153 ਫੀਸਦੀ ਵਧ ਹਨ।
ਗਰਾਂਟ ਇਨ ਐਡ 'ਚ 310 ਫੀਸਦੀ ਵਧ ਧਨ ਉਪਲੱਬਧ ਕਰਵਾਉਂਦੇ ਹੋਏ 43,810 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਨੂੰ ਕੇਂਦਰ ਸਰਕਾਰ ਨੇ ਨਰਿੰਦਰ ਮੋਦੀ ਦੇ ਮਾਰਗ ਦਰਸ਼ਨ 'ਚ ਮਜ਼ਬੂਤੀਕਰਨ ਕਰਦੇ ਹੋਏ 1,14,672 ਕਰੋੜ ਰੁਪਏ ਵੱਖ-ਵੱਖ ਇਕਾਈਆਂ 'ਚ ਮਨਜ਼ੂਰ ਕੀਤੇ ਹਨ, ਜੋ ਪਹਿਲਾਂ ਤੋਂ 300 ਫੀਸਦੀ ਵਧ ਹਨ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ 'ਚ 173 ਕਰੋੜ ਰੁਪਏ ਦੀ ਧਨ ਰਾਸ਼ੀ ਜਾਰੀ ਕੀਤੀ, ਜਿਸ ਦੇ ਸੁਖਦ ਨਤੀਜੇ ਹਿਮਾਚਲ 'ਚ ਆ ਰਹੇ ਹਨ। ਹਿਮਾਚਲ 'ਚ ਵਿਕਾਸ ਦੀ ਲਹਿਰ 2014 'ਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ ਬਾਅਦ ਹੀ ਸ਼ੁਰੂ ਹੋਈ।