← ਪਿਛੇ ਪਰਤੋ
ਮਹਿਲ ਕਲਾਂ, 27 ਅਗਸਤ, 2016 : ਕੈਬਨਿਟ ਮੰਤਰੀ ਸ.ਗੁਲਜ਼ਾਰ ਸਿੰਘ ਰਣੀਕੇ ਅੱਜ ਸਥਾਨਕ ਹਲਕਾ ਮਹਲਿ ਕਲਾਂ ਦੇ ਪਿੰਡ ਮਹਿਲ ਖੁਰਦ ਵਿਖੇ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਸੁਣਨ ਅਤੇ ਸਰਕਾਰ ਵੱਲੋਂ ਦਲਿਤ ਵਰਗ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੇਰਵਾ ਦੱਸਣ ਲਈ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਐਸ ਸੀ ਵਿੰਗ ) ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਰਿੰਕਾ ਕੁਤਬਾ-ਬਾਹਮਣੀਆਂ ਨੇ ਦੱਸਿਆਂ ਕਿ ਮਹਿਲ ਕਲਾਂ ਦੇ ਸਗਨ ਪੈਲੇਸ ਤੋਂ ਮਹਿਲ ਖੁਰਦ ਤੱਕ ਇੱਕ ਸ਼ਾਨਦਾਰ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਜਿਸ 'ਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਸੰਸਥਾ ਦੇ ਮੁੱਖ ਸਲਾਹਕਾਰ ਪਵਨ ਕੁਮਾਰ ਸਰੋਏ, ਸੁਰਿੰਦਰਪਾਲ ਅਤੇ ਪਵਨ ਕੁਮਾਰ ਆਦਿ ਯੂਥ ਵਰਕਰ ਹਾਜ਼ਰ ਸਨ।
Total Responses : 267