ਲੁਧਿਆਣਾ, 12 ਸਤੰਬਰ, 2016 : ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਸਲਾਹਕਾਰ ਸ੍ਰੀ ਸੰਦੀਪ ਕੌੜਾ ਨੇ ਦੱਸਿਆ ਕਿ ਸਥਾਨਕ ਗਿੱਲ ਸੜਕ ਸਥਿਤ ਚੱਲ ਰਹੀ ਆਈ. ਟੀ. ਆਈ. ਵਿੱਚ ਤਿਆਰ ਬਹੁਪੱਖੀ ਹੁਨਰ ਵਿਕਾਸ ਕੇਂਦਰ 31 ਅਕਤੂਬਰ, 2016 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਤਿੰਨ ਹੋਰ ਸ਼ਹਿਰੀ (ਖੰਨਾ, ਸੈਕਟਰ-32 ਅਤੇ ਜਮਾਲਪੁਰ) ਹੁਨਰ ਵਿਕਾਸ ਕੇਂਦਰ ਅਤੇ 13 ਦਿਹਾਤੀ ਹੁਨਰ ਵਿਕਾਸ ਕੇਂਦਰ ਵੀ ਜਲਦੀ ਹੀ ਖੋਲ•ੇ ਜਾ ਰਹੇ ਹਨ। ਸ੍ਰੀ ਕੌੜਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੌਜਵਾਨਾਂ ਵਿੱਚ ਕਿੱਤਾਮੁੱਖੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸ੍ਰੀ ਕੌੜਾ ਅੱਜ ਸ਼ਹਿਰ ਵਿੱਚ ਅਲੱਗ-ਅਲੱਗ ਮੀਟਿੰਗਾਂ ਕਰਨ ਲਈ ਵਿਸ਼ੇਸ਼ ਤੌਰ 'ਤੇ ਆਏ ਸਨ। ਜਿਸ ਉਪਰੰਤ ਉਨ•ਾਂ ਨੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨਾਲ ਸਥਾਨਕ ਗਿੱਲ ਸੜਕ ਸਥਿਤ ਚੱਲ ਰਹੀ ਆਈ. ਟੀ. ਆਈ. ਵਿਚਲੇ ਬਹੁਪੱਖੀ ਹੁਨਰ ਵਿਕਾਸ ਕੇਂਦਰ ਦਾ ਦੌਰਾ ਕੀਤਾ।
ਸਥਾਨਕ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੌੜਾ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੌਜਵਾਨਾਂ ਵਿੱਚ ਕਿੱਤਾਮੁੱਖੀ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੁਧਿਆਣਾ, ਜਲੰਧਰ, ਸ੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ, ਪਟਿਆਲਾ ਅਤੇ ਹੁਸ਼ਿਆਰਪੁਰ ਵਿਖੇ ਕੁੱਲ 6 ਬਹੁਪੱਖੀ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ। ਇਨ•ਾਂ ਵਿੱਚੋਂ ਤਿੰਨ ਬਣ ਕੇ ਤਿਆਰ ਹੋ ਗਏ ਹਨ ਅਤੇ ਇਨ•ਾਂ ਵਿੱਚ ਪੜਾਈ ਅਗਲੇ ਮਹੀਨੇ ਸ਼ੁਰੂ ਹੋ ਜਾਵੇਗੀ।
ਸ੍ਰੀ ਕੌੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਇਨ•ਾਂ ਕੇਂਦਰਾਂ ਦਾ ਟਾਈਅੱਪ ਦੇਸ਼ ਵਿਦੇਸ਼ ਦੀਆਂ ਨਾਮੀਂ ਕੰਪਨੀਆਂ ਨਾਲ ਕੀਤਾ ਗਿਆ ਹੈ ਤਾਂ ਜੋ ਇਥੇ ਪੜਨ ਵਾਲੇ ਸਿਖਿਆਰਥੀਆਂ ਨੂੰ ਵਿਸ਼ਵ ਪੱਧਰੀ ਸਿਖ਼ਲਾਈ ਦਿੱਤੀ ਜਾਵੇ ਅਤੇ ਇਹ ਸਿਖ਼ਲਾਈ ਪ੍ਰਾਪਤ ਕਰਕੇ ਸਥਾਨਕ ਸਨਅਤਾਂ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾ ਸਕਣ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਬਾਦਲ ਨੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਹੈ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇ ਕੇ ਸਥਾਨਕ ਸਨਅਤਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਮਿਸ਼ਨ ਤਹਿਤ 31 ਦਸੰਬਰ, 2017 ਤੱਕ ਸੂਬੇ ਦੇ ਇੱਕ ਲੱਖ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦਿਵਾਈ ਜਾ ਸਕੇ। ਇਸ ਮੰਤਵ ਲਈ ਸੂਬੇ ਭਰ ਵਿੱਚ 200 ਦਿਹਾਤੀ ਹੁਨਰ ਵਿਕਾਸ ਕੇਂਦਰ ਵੀ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰੀ ਹੁਨਰ ਵਿਕਾਸ ਕੇਂਦਰ ਵੀ ਸਥਾਪਤ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਜੋ ਨੌਜਵਾਨ ਸਿਖ਼ਲਾਈ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ, ਉਨ•ਾਂ ਲਈ ਜਲੰਧਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਹੁਨਰ ਵਿਕਾਸ ਕੇਂਦਰ ਖੋਲ•ੇ ਜਾ ਰਹੇ ਹਨ। ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਵੱਲੋਂ ਕੈਨੇਡਾ, ਆਸਟਰੇਲੀਆ, ਯੂ. ਕੇ. ਅਤੇ ਹੋਰ ਦੇਸ਼ਾਂ ਦੀਆਂ ਸੰਬੰਧਤ ਅਥਾਰਟੀਆਂ ਨਾਲ ਵੀ ਗੱਲ ਬਾਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਰਸ ਕਰਨ ਵਾਲੇ 75 ਫੀਸਦੀ ਨੌਜਵਾਨਾਂ ਨੂੰ ਕੋਰਸ ਉਪਰੰਤ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇ।
ਸ੍ਰੀ ਕੌੜਾ ਨੇ ਕਿਹਾ ਕਿ ਜਲਦ ਹੀ ਅਲੱਗ-ਅਲੱਗ ਜ਼ਿਲਿ•ਆਂ ਵਿੱਚ ਕੌਂਸ਼ਲ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਨ•ਾਂ ਮੇਲਿਆਂ ਵਿੱਚ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਜੇਕਰ ਕਿਸੇ ਨੌਜਵਾਨ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਉਹ ਕਿਸ ਕੋਰਸ ਨੂੰ ਅਪਣਾਏ ਤਾਂ ਕਿੱਤਾ ਮਾਹਿਰ ਉਨ•ਾਂ ਨੂੰ ਯੋਗ ਅਗਵਾਈ ਦੇਣਗੇ।