- 3000 ਕਾਰਾਂ ਦਾ ਕਾਫਲਾ ਸਰੀ ਤੋਂ ਵੈਨਕੂਵਰ ਪੁੱਜਿਆ
ਹਰਦਮ ਮਾਨ
ਸਰੀ, 7 ਦਸੰਬਰ 2020-ਭਾਰਤ ਵਿੱਚ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਹੱਕੀ ਸੰਘਰਸ਼ ਦਾ ਜ਼ੋਰਦਾਰ ਸਮਰਥਨ ਵਿੱਚ ਕਰਦਿਆਂ ਸਰੀ ਦੇ ਪੰਜਾਬੀਆਂ ਵੱਲੋਂ ਦੂਜੀ ਕਾਰ ਰੈਲੀ ਕੱਢੀ ਗਈ ਜੋ ਕਲੋਵਰਡੋਲ ਤੋਂ ਸ਼ੁਰੂ ਹੋ ਕੇ ਵੈਨਕੂਵਰ ਪੁੱਜੀ ਅਤੇ ਉਥੇ ਭਾਰਤੀ ਕੌਂਸਲੇਟ ਦਫਤਰ ਦੇ ਸਾਹਮਣੇ ਪਹੁੰਚ ਕੇ ਹਜਾਰਾਂ ਭਾਰਤੀਆਂ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦਾ ਵਿਰੋਧ ਕਰਦਿਆਂ ਰੋਸ ਪ੍ਰਗਟ ਕੀਤਾ ਅਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਰੱਦ ਕਰ ਕੇ ਭਾਰਤ ਵਿਚਲੇ ਤਣਾਓ ਨੂੰ ਖਤਮ ਕਰਨ ਦੀ ਮੰਗ ਕੀਤੀ।
ਇਸ ਕਾਰ ਰੈਲੀ ਵਿਚ 3,000 ਦੇ ਕਰੀਬ ਵਹੀਕਲ ਸ਼ਾਮਲ ਹੋਏ। ਵੈਨਕੂਵਰ ਵਿਚ ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਕੀਤੀ ਗਈ ਇਹ ਦੂਜੀ ਵੱਡੀ ਰੈਲੀ ਸੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com