ਲੁਧਿਆਣਾ, 10 ਸਤੰਬਰ, 2016 : ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ 1 ਜਨਵਰੀ, 2017 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਚੱਲ ਰਹੀ ਹੈ। ਜਿਸ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾਂ ਸਬੰਧੀ ਦਾਅਵੇ ਅਤੇ ਇਤਰਾਜ 7 ਅਕਤੂਬਰ 2016 ਤੱਕ ਦਿੱਤੇ ਜਾ ਸਕਣਗੇ। ਇਸੇ ਸਮੇਂ ਦੌਰਾਨ ਹੀ ਨਵੀਂਆਂ ਵੋਟਾਂ ਬਣਾਉਣ ਲਈ ਫਾਰਮ ਭਰ ਕੇ ਬੀ.ਐਲ.ਓ./ਚੋਣ ਰਜਿਸਟਰੇਸ਼ਨ ਅਫ਼ਸਰ/ਜ਼ਿਲ•ਾ ਚੋਣ ਅਫ਼ਸਰ ਕੋਲ ਜਮਾਂ ਕਰਵਾਇਆ ਜਾ ਸਕੇਗਾ। ਜਿੰਨ•ਾਂ ਨੌਜਵਾਨ ਦੀ ਉਮਰ 1 ਜਨਵਰੀ, 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇਗੀ ਉਹ ਵੀ ਆਪਣੀ ਵੋਟ ਬਣਾ ਸਕਣਗੇ।
ਇਸ ਦੌਰਾਨ 10 ਅਤੇ 24 ਸਤੰਬਰ, 2016 ਨੂੰ ਫੋਟੋ ਵੋਟਰ ਸੂਚੀਆਂ ਗ੍ਰਾਮ ਸਭਾ ਵਿਚ ਪੜ ਕੇ ਸੁਣਾਈਆਂ ਜਾਣਗੀਆਂ। 11 ਅਤੇ 25 ਸਤੰਬਰ, 2016 ਨੂੰ ਦਾਅਵੇ ਅਤੇ ਇਤਰਾਜ਼ ਲੈਣ ਲਈ ਸੰਬੰਧਤ ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ। 4 ਨਵੰਬਰ 2016 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। 11 ਨਵੰਬਰ 2016 ਤੱਕ ਸਾਰਾ ਡਾਟਾਬੇਸ ਅਪਡੇਟ ਕਰ ਲਿਆ ਜਾਵੇਗਾ ਅਤੇ 2 ਜਨਵਰੀ 2017 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕਰ ਦਿੱਤੀ ਜਾਵੇਗੀ।
ਉਨ•ਾਂ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸੌਖੀ ਰਜਿਸਟਰੇਸ਼ਨ ਲਈ ਵੈੱਬਸਾਈਟਸ (www.eci.nic.in, www.nvsp.in,www.ceopunjab.nic.in, www.ludhiana.nic.in ) ਅਤੇ ਮੁਫ਼ਤ ਹੈਲਪਲਾਈਨ ਨੰਬਰ 1950 ਜਾਂ ਜ਼ਿਲ•ਾ ਦਫ਼ਤਰ ਦੇ ਨੰਬਰ 0161-2431430 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਫਾਰਮ ਨੰਬਰ-6, ਵੋਟ ਕਟਾਉਣ ਲਈ ਫਾਰਮ ਨੰਬਰ-7 ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਭਰ ਕੇ ਦੇ ਸਕਦਾ ਹੈ। ਦਾਅਵੇ ਅਤੇ ਇਤਰਾਜ਼ ਨਾਲ ਸੰਬੰਧਤ ਫਾਰਮ (ਫਾਰਮ ਨੰਬਰ-6, 6ਏ, 7, 8, 8ਏ) ਬੀ.ਐਲ.ਓ./ਚੋਣ ਰਜਿਸਟਰੇਸ਼ਨ ਅਫ਼ਸਰ/ਜ਼ਿਲ•ਾ ਚੋਣ ਅਫ਼ਸਰ ਕੋਲੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਉਕਤ ਵੈੱਬਸਾਈਟਾਂ 'ਤੇ ਵੀ ਉਪਲੱਬਧ ਹਨ।