ਸਰਕਾਰ ਦੇ ਲਾਰਿਆਂ ਦੀ ਪੰਡ ਸਾੜ ਕੇ ਨਾਹਰੇਬਾਜੀ ਕਰਦੇ ਹੋਏ ਸਿਹਤ ਕਰਮਚਾਰੀ।
ਫ਼ਰੀਦਕੋਟ, 04 ਅਕਤੂਬਰ 2016: ਨੈਸ਼ਨਲ ਹੈੱਲਥ ਮਿਸ਼ਨ ਐਸੋਸੀਏਸ਼ਨ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਇੱਥੇ ਸਮੂਹ ਠੇਕਾ ਮੁਲਾਜ਼ਮ ਨੈਸ਼ਨਲ ਹੈਲਥ ਮਿਸ਼ਨ ਨੇ ਕਲਮ ਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ। ਪ੍ਰਧਾਨ ਗੁਰਮੀਤ ਕੌਰ, ਗੁਲਸ਼ਨ ਕੁਮਾਰ ਅਤੇ ਵਿਕਾਸ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਕੈਬਨਿਟ ਮੀਟਿੰਗ ਵਿੱਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਅਲਾਪ ਕੀਤਾ ਜਾਂਦਾ ਹੈ ਪਰੰਤੂ ਇਸ ਗੱਲ 'ਤੇ ਪੱਕੀ ਮੋਹਰ ਨਹੀਂ ਲਾਈ ਜਾ ਰਹੀ ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਕੰਮਕਾਰ ਬੰਦ ਕਰਕੇ ਸੜਕਾਂ 'ਤੇ ਆਉਣਾ ਪੈ ਰਿਹਾ ਹੈ। ਸਿਹਤ ਕਾਮਿਆਂ ਨੇ ਕਿਹਾ ਕਿ ਜਿੰਨ•ਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੰਮਕਾਰ ਬੰਦ ਰੱਖਿਆ ਜਾਵੇਗਾ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਗਗਨ ਗੁਲਾਟੀ, ਤੇਜਿੰਦਰ ਕੌਰ, ਡਾ. ਭਗਵੰਤ ਕੌਰ, ਡਾ. ਕਮਲਦੀਪ ਕੌਰ, ਇਕਬਾਲ ਸਿੰਘ, ਦੀਪਕ ਚੌਧਰੀ, ਸਰਬਜੀਤ ਸਿੰਘ, ਅਮਰਜੀਤ ਕੌਰ, ਸੁਖਜੀਤ ਕੌਰ, ਇੰਦਰਜੀਤ ਕੌਰ ਆਦਿ ਵੀ ਹਾਜਰ ਸਨ।