← ਪਿਛੇ ਪਰਤੋ
ਚੰਡੀਗੜ੍ਹ 4 ਅਗਸਤ 2016 : ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਆਮ ਆਦਮੀ ਪਾਰਟੀ ਨੇ ਅੱਜ ਆਪਣੇ 19 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਦੌਰਾਨ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸਾਂਸਦ ਭਗਵੰਤ ਮਾਨ ਅਤੇ ਬਲਜਿੰਦਰ ਕੌਰ ਤਾਂ ਸ਼ਾਮਲ ਸਨ ਜਦਕਿ ਪਾਰਟੀ ਦੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਇਸ ਪ੍ਰੈਸ ਕਾਨਫ਼ਰੰਸ ਤੋਂ ਗੈਰਹਾਜ਼ਰ ਰਹੇ। ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਦੌਰਾਨ ਕੀਤੀ ਪ੍ਰੈਸ ਕਾਨਫਰੰਸ 'ਚ ਛੋਟੇਪੁਰ ਦੇ ਗੈਰਹਾਜ਼ਰ ਹੋਣ ਤੋਂ ਇਹ ਸਾਫ ਪਤਾ ਚੱਲ ਰਿਹਾ ਸੀ ਕਿ ਪਾਰਟੀ ਦੇ ਇਨ•ਾਂ ਅਹਿਮ ਆਗੂਆ 'ਚ ਮਦਭੇਦ ਦੀ ਸਥਿਤੀ ਬਣੀ ਹੋਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਹਾਈ ਕਮਾਨ ਵੱਲੋਂ ਛੋਟੇਪੁਰ ਨੂੰ ਇਸ ਕਾਨਫਰੰਸ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੋ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਅਹਿਮ ਸੂਚਨਾ ਵਾਇਰਲ ਹੋਣ ਲੱਗ ਪਈ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਛੋਟੇਪੁਰ ਦੇ ਅਸਤੀਫਾ ਦਿੱਤੇ ਜਾਣ ਦੀ ਖ਼ਬਰ ਪੂਰੇ ਪੰਜਾਬ ਵਿੱਚ ਅੱਗ ਵਾਂਗ ਫੈਲ ਗਈ। ਇਸ ਤੋਂ ਬਾਅਦ ਕਈ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸੁੱਚਾ ਸਿੰਘ ਛੋਟੇਪੁਰ ਦੇ ਨੇੜਲੇ ਹਰਦੀਪ ਸਿੰਘ ਕਿੰਗਰਾ ਦੀ ਟਿਕਟ ਕੱਟੀ ਜਾਣ ਕਾਰਨ ਪਾਰਟੀ ਦੇ ਅੰਦਰਲੀ ਸਥਿਤੀ ਬਿਲਕੁਲ ਸਹੀ ਨਹੀਂ ਹੈ ਅਤੇ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਹੋ ਕੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਗੁੰਝਲਦਾਰ ਸਥਿਤੀ ਬਾਰੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੂੰ ਸਵਾਲ ਕੀਤਾ ਤਾਂ ਉਨ•ਾਂ ਕਿਹਾ ਕਿ ਛੋਟੇਪੁਰ ਨੇ ਹਾਲੇ ਤੱਕ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਹੈ। ਦੱਸਣਯੋਗ ਹੈ ਕਿ ਮੋਹਾਲੀ ਤੋਂ ਵਿਧਾਨ ਸਭਾ ਚੋਣਾਂ ਵਜੋਂ ਉਮੀਦਵਾਰ ਐਲਾਨੇ ਗਏ ਹਿੰਮਤ ਸਿੰਘ ਸੇਰਗਿੱਲ ਨੂੰ ਟਿਕਟ ਦੇਣ ਖਿਲਾਫ ਪਾਰਟੀ ਦੇ ਮੋਹਾਲੀ ਯੂਨਿਟ ਦੇ ਕੁੱਝ ਮੈਂਬਰਾਂ ਨੇ ਖੁਲੇ•ਆਮ ਪਾਰਟੀ ਹਾਈ ਕਮਾਨ ਖਿਲਾਫ ਆਵਾਜ਼ ਚੁੱਕੀ ਹੈ।
Total Responses : 267