ਦੀਪਕ ਜੈਨ
ਜਗਰਾਓਂ, 9 ਫਰਵਰੀ 2021 - ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ ਚਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤ ਤੇ ਵਿਆਪਕ ਕਰਨ ਲਈ 11 ਫਰਵਰੀ ਨੂੰ ਅਨਾਜ ਮੰਡੀ ਜਗਰਾਂਓ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਮਹਾਂਪੰਚਾਇਤ ਰੱਖੀ ਗਈ ਹੈ। ਅੱਜ ਇਸ ਸਬੰਧੀ ਹੋਈ ਵਖ ਵਖ ਜਥੇਬੰਦੀਆਂ ਦੀ ਮੀਟਿੰਗ ਚ ਸਮਾਗਮ ਦੀ ਰੂਪਰੇਖਾ ਤਿਆਰ ਕੀਤੀ ਗਈ। ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਆਧਾਰਿਤ ਪ੍ਰਬੰਧਕੀ ਕਮੇਟੀ ਬਣਾਈ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਹਾਂਪੰਚਾਇਤ ਦੀ ਸਫਲਤਾ ਲਈ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਜਾਰੀ ਹੈ। ਊਨਾਂ ਕਿਹਾ ਕਿ ਇਸ ਸਮੇਂ ਬੂਟਾ ਸਿੰਘ ਬੂਰਜਗਿੱਲ, ਮਨਜੀਤ ਸਿੰਘ ਧਨੇਰ, ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ,ਨਿਰਭੈ ਸਿੰਘ ਢੁਡੀਕੇ,ਡੱਲੇਵਾਲ,ਡਾ ਦਰਸ਼ਨ ਪਾਲ ਆਦਿ ਆਗੂ ਪੰਹੁਚ ਰਹੇ ਹਨ। ਉਹਨਾਂ ਸਮੂਹ ਕਿਸਾਨ ਮਜਦੂਰ ਸੰਘਰਸ਼ ਦੇ ਹਿਤੈਸ਼ੀਆਂ ਨੂੰ ਵਡੀ ਗਿਣਤੀ ਚ ਪੁੱਜਣ ਦੀ ਅਪੀਲ ਕੀਤੀ ਹੈ।