← ਪਿਛੇ ਪਰਤੋ
ਡੇਰਾਬਸੀ, 5 ਸਤੰਬਰ, 2016 : ਅੱਜ 33 ਸਾਲਾ ਬਆਦ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇਕ ਪ੍ਰਮੁੱਖ ਗਵਾਹ ਸ੍: ਹਰਵਿੰਦਰ ਸਿੰਘ ਕੋਹਲੀ ਨੂੰ ਇਕ ਲੰਬੀ ਜਦੋ ਜਹਿਦ ਤੋ ਬਾਅਦ ਉਸ ਵਕਤ ਆਸ ਦੀ ਕਿਰਨ ਜਾਗੀ ਜਦੋ ਕੇਦਰ ਸਰਕਾਰ ਵਲੋ ਬਣਾਈ ਸਪੈਸ਼ਲ ਜਾਚ ਕਮੇਟੀ ਦੇ ਦੋ ਜਾਚ ਅਧਿਕਾਰੀ ਇਸਪੈਕਟਰ ਐਮ ਆਰ ਮੀਨਾ ਅਤੇ ਇਸਪੈਕਟਰ ਅਨਿਲ ਕੁਮਾਰ ਨੇ ਉਹਨਾ ਦੇ ਬਿਆਨ ਦਰਜ ਕੀਤੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਜੋ ਪਿਛਲੇ ਇਕ ਦਹਾਕੇ ਤੋ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਜਨਤਕ ਅਤੇ ਕਨੂੰਨੀ ਸੰਘਰਸ਼ ਕਰਦੇ ਆ ਰਹੇ ਹਨ ਉਹਨਾ ਦੀ ਮਜੂਦਗੀ ਵਿਚ ਸ੍ਰੀ ਕੋਹਲੀ ਨੇ ਉਹਨਾ ਦੇ ਪਰਿਵਾਰ ਨਾਲ ਇਕ ਨਵੰਬਰ 1984 ਅਤੇ 2 ਨਵੰਬਰ 1984 ਨੂੰ ਵਾਪਰੀਆ ਘਟਨਾਵਾ ਦਾ ਵੇਰਵਾ ਕਲਮ ਬੰਦ ਕਰਵਾਇਆ।ਉਹਨਾ ਜਾਚ ਟੀਮ ਨੂੰ ਦਿੱਤੇ ਬਿਆਨ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਦਾ ਨਾਮ ਲੈਦਿਆ ਦੱਸਿਆ ਕੇ ਸੱਜਣ ਕੁਮਾਰ ਦੀ ਅਗਵਾਈ ਵਿਚ ਆਈ ਭੀੜ ਨੇ ਉਸ ਦੇ ਪਿਤਾ ਸ੍: ਸੋਹਣ ਸਿੰਘ ਅਤੇ ਜੀਜਾ ਸ੍: ਅਵਤਾਰ ਸਿੰਘ ਨੂੰ ਜਿੰਦਾ ਜਲਾ ਦਿੱਤਾ ਸੀ।ਆਪਣੇ ਚਾਰ ਸਫਿਆ ਦੇ ਬਿਆਨ ਵਿੱਚ ਸ੍: ਕੋਹਲੀ ਨੇ ਸ੍: ਨਾਥ ਸਿੰਘ ਦੇ ਪਰਿਵਾਰ ਸਮੇਤ ਕਈ ਹੋਰ ਸਿੱਖ ਪਰਿਵਾਰਾ ਦੇ ਮੈਂਬਰਾ ਦੀ ਹੱਤਿਆ ਲਈ ਵੀ ਸੱਜਣ ਕੁਮਾਰ ਨੂੰ ਦੋਸ਼ੀ ਦੱਸਿਆ।
Total Responses : 267