ਚੰਡੀਗੜ, 31 ਅਗਸਤ 2016: ਅਖਿਲ ਭਾਰਤੀ ਮਹਾਮੰਤਰੀਆਂ ਦੇ ਅਖਿਲ ਭਾਰਤੀਯ ਪ੍ਰਬੰਧਕੀ ਪ੍ਰਰਵਾਸ ਦੇ ਤਹਿਤ ਭਾਰਤੀਯ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ਼੍ਰੀ ਭੁਪੇਂਦਰ ਯਾਦਵ ਪੰਜਾਬ ਆ ਰਹੇ ਹਨ। ਇਹ ਤਿੰਨ ਰੋਜ਼ਾ ਪ੍ਰਬਧਕੀ ਪ੍ਰਵਾਸ ਪਹਿਲੀ ਸਤੰਬਰ ਤੋਂ 3 ਸਤੰਬਰ ਤੱਕ ਰਹੇਗਾ।
ਭਾਜਪਾ ਸੂਬਾ ਪ੍ਰਧਾਨ ਸ਼੍ਰੀ ਵਿਜੈ ਸਾਂਪਲਾ ਦੇ ਮੁਤਾਬਿਕ ਇਕ ਸਤੰਬਰ ਨੂੰ ਭੁਪੇਂਦਰ ਯਾਦਵ ਸੂਬਾ ਆਫਿਸ ਵਿਖੇ ਪਹੁੰਚਕੇ ਸੂਬੇ ਦੀ ਆਈ.ਟੀ. ਅਤੇ ਸੋਸ਼ਲ ਮੀਡੀਆ ਟੀਮ ਦੇ ਨਾਲ ਬੈਠਕ ਕਰਨ ਦੇ ਨਾਲ-ਨਾਲ ਆਫਿਸ ਦਾ ਨਿਰੀਖਣ, ਆਫਿਸ ਦੇ ਅਧਿਕਾਰੀਆਂ ਦੇ ਨਾਲ ਬੈਠਕ, ਸੂਬੇ ਦੇ ਜਨਰਲ ਸਕੱਤਰਾਂ ਦੇ ਨਾਲ ਬੈਠਕ ਕਰਣਗੇਂ।
2 ਸਤੰਬਰ ਨੂੰ ਜਲੰਧਰ ਵਿਚ ਭਾਜਪਾ ਦੇ ਸੂਬਾ ਕੋਰ ਗਰੁੱਪ, ਸੂਬਾ ਆਹੁਦੇਦਾਰਾਂ, ਵਿਧਾਇਕ ਅਤੇ ਹਲਕਾ ਇੰਚਾਰਜਾਂ ਦੇ ਨਾਲ ਬੈਠਕ ਕਰਨ ਤੋਂ ਬਾਅਦ ਜਲੰਧਰ ਦੀ ਭਾਜਪਾ ਵੱਲੋਂ ਲੜੇ ਜਾਣ ਵਾਲੀ ਤਿੰਨ ਵਿਧਾਨਸਭਾ ਦੇ ਵਰਕਰਾਂ ਦੇ ਵੱਲੋਂ ਆਯੋਜਿਤ ਸਾਂਝੇ ਸੰਮੇਲਨ ਨੂੰ ਸੰਬੋਧਨ ਕਰਣਗੇਂ।
3 ਸਤੰਬਰ ਨੂੰ ਲੁਧਿਆਣਾ ਵਿਚ ਰਾਸ਼ਟਰੀ ਸ੍ਵਵੇਂ ਸੇਵਕ ਸੰਘ ਦੇ ਪ੍ਰਾਂਤ ਸਹਿ ਸੰਘਚਾਲਕ ਸ਼੍ਰੀ ਜਗਦੀਸ਼ ਗਗਨੇਜਾ ਜੀ ਦਾ ਹਾਲ-ਚਾਲ ਡੀ.ਐਮ.ਸੀ. ਹਸਪਤਾਲ ਵਿਚ ਪੁੱਛਣ ਮੱਗਰੋਂ ਲੁਧਿਆਣਾ ਸ਼ਹਿਰੀ ਜਿਲਾ ਇਕਾਈ ਦੇ ਨਾਲ ਬੂਥ ਪੱਧਰ ਦੇ ਵਰਕਰਾਂ ਵੱਲੋਂ ਆਯੋਜਿਤ ਸੰਮੇਲਨ ਨੂੰ ਸੰਬੋਧਨ ਕਰਣਗੇਂ। ਇਸਦੇ ਨਾਲ-ਨਾਲ ਉਹ ਜਿਲਾ ਹੈਡਕੁਆਰਟਰ 'ਤੇ ਭਾਜਪਾ ਦੇ ਜਿਲਾ ਆਫਿਸਾਂ ਦੇ ਨਿਰਮਾਣ ਲਈ ਬਣਾਈ ਗਈ ਸੂਬਾ ਸਮਿਤਿ ਦੇ ਨਾਲ ਬੈਠਕ ਕਰਣਗੇਂ।