ਚੰਡੀਗੜ੍ਹ, 26, ਅਕਤੂਬਰ, 2016 : "ਅੱਜ ਚੰਡੀਗੜ੍ਹ ਦੇ ਪੀਪਲਜ ਕਨਵੈਂਸ਼ਨ ਸੈਂਟਰ ਵਿਖੇ ਸਵਰਾਜ ਇੰਡੀਆ ਪਾਰਟੀ ਦੇ ਮੈਂਬਰ ਪੰਜਾਬ ਅਤੇ ਹਰਿਆਣੇ ਦੇ ਸੰਗਠਨ ਬਾਰੇ ਵਿਚਾਰ ਚਰਚਾ ਕਰਨ ਲਈ ਕੱਠੇ ਹੋਏ । ਸਵਰਾਜ ਇੰਡੀਆ ਪਾਰਟੀ ਦੇ ਕੌਮੀ ਪ੍ਰਧਾਨ ਯੋਗਿੰਦਰ ਯਾਦਵ ਜੀ ਨੇ ਕਿਹਾ ਕਿ ਅਸੀ ਐਥੇ ਇੱਕ ਬਦਲਵੀ ਰਾਜਨੀਤੀ ਲਈ ਆਏ ਆਏ ਹਾਂ ਜਿਸ ਨਾਲ ਲੋਕਾਂ ਦਾ ਵਿਸ਼ਵਾਸ਼ ਮੁੜ ਸਾਫ ਰਾਜਨੀਤੀ ਵਿੱਚ ਹੋ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇੱਕ ਪੰਜਾਬ ਪੱਖੀ ਰਾਜਨਿਤਿਕ ਫਰੰਟ ਦੀ ਲੋੜ ਹੈ ਜੋ ਸਿਰਫ ਪੰਜਾਬ ਦੇ ਭਲੇ ਬਾਰੇ ਸੋਚੇ। ਉਹਨਾਂ ਦੱਸਿਆ ਕਿ ਇਸ ਲਈ ਅਸੀ ਅਲੱਗ ਅਲੱਗ ਤਰਾਂ ਦੇ ਰਾਜਨੀਤਿਕ ਗਰੁੱਪਾ ਜਿਵੇੰ ਕਿ ਡਾ ਗਾਂਧੀ ਦੁਆਰਾ ਬਣਾਇਆ ਗਿਆ ਲੋਕ ਪੰਜਾਬ ਫਰੰਟ, ਡੈਮੋਕਰੈਟਿਕ ਸਵਰਾਜ ਪਾਰਟੀ, ਆਪਣਾ ਪੰਜਾਬ ਪਾਰਟੀ, ਦਲਿਤ ਮੂਵਮੈਂਟਸ, ਕਿਸਾਨ ਫਰੰਟ , ਐਕਸ ਆਰਮੀ ਫਰੰਟ, ਖੱਬੇ ਪੱਖੀ ਸੋਚ ਦੇ ਫਰੰਟਾਂ ਨਾਲ ਗੱਲ ਬਾਤ ਵਿੱਚ ਹਾਂ। ਅਸੀ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਸਾਂਝਾ ਫਰੰਟ ਬਣੇ ਜਿਸ ਦੀ ਕਮਾਂਡ ਡਾ ਗਾਧੀ ਵਰਗੇ ਯੋਗ ਇਨਸਾਨ ਸਾਂਭਣ।
ਆਪ ਬਾਰੇ ਪੁੱਛਣ ਤੇ ਉਹਨਾ ਨੇ ਕਿਹਾ ਕਿ ਆਪ ਪੀਪੀਪੀ ਦੇ ਰਾਹ 'ਤੇ ਚੱਲ ਰਹੀ ਹੈ, ਜਿਸ ਤਰੀਕੇ ਨਾਲ 'ਆਪ' ਦਾ ਰਾਕੇਟ ਉੱਪਰ ਗਿਆ ਸੀ ਉਸੇ ਤੇਜੀ ਨਾਲ ਥੱਲੇ ਆ ਗਿਆ ਹੈ, ਜਿਸਦੇ ਕਾਰਣ ਲੋਕ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਪੁਰਾਣੀਆ ਪਾਰਟੀਆ ਵੱਲ ਜਾ ਰਹੇ ਹਨ। ਅਸੀ ਇਹ ਕਦੇ ਨਹੀਂ ਚਾਹੁੰਦੇ ਕਿ ਲੋਕ ਮੁੜ ਉਹਨਾਂ ਪਾਰਟੀਆਂ ਵੱਲ ਜਾਣ ਇਸੇ ਲਈ ਅਸੀ ਇੱਕ ਇੱਛਾ ਰੱਖਦੇ ਹਾਂ ਕਿ ਇੱਕ ਪੰਜਾਬ ਪੱਖੀ ਸੰਗਠਣ ਬਣੇ ਜਿਸ ਵਿੱਚ ਸਾਰੇ ਪੰਜਾਬ ਪੱਖੀ ਸੰਗਠਨ ਅਤੇ ਲੋਕ ਹੋਣ। ਅਸੀ ਆਪਣੀ ਬਣਦੀ ਸਪੋਰਟ ਉਸ ਫਰੰਟ ਨੂੰ ਕਰਾਂਗੇ।
ਉਹਨਾਂ ਕਿਹ ਕਿ ਜਿੱਥੋ ਤੱਕ ਚੋਣਾਂ ਲੜਣ ਦਾ ਸਵਾਲ ਹੈ ਉਹ ਮੌਕੇ ਦੇ ਹਾਲਾਤ ਦੇਖਕੇ ਫੈਸਲਾ ਲਿਆ ਜਾਵੇਗਾ। ਇੱਸ ਫਰੰਟ ਦੀ ਗੱਲ ਬਾਤ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਵਰਾਜ ਇੰਡੀਆ ਦੇ ਸੰਗਠਨ ਨੂੰ ਬਣਾਉਣ ਦਾ ਕੰਮ ਵੀ ਕਰੇਗੀ ਅਤੇ ਅਗਲੇ ਪੰਦਰਾ ਦਿਨਾਞ ਵਿੱਚ ਰਿਪੋਰਟ ਦੇਵੇਗੀ। ਜਿਸ ਵਿੱਚ ਸ਼੍ਰੀ ਰਾਜੀਵ ਗੋਦਾਰਾ, ਚੇਅਰਪਰਸਨ ; ਸਮੀਰ ਮਨਹੋਤਰਾ, ਕਨਵੀਨਰ ; ਪਰਮਜੀਤ ਸਿੰਘ , ਪਰਮਾਨੈਂਟ ਇਨਵਾਈਟੀ, ; ਗੁਰਬਖਸ਼ ਸਿੰਘ, ਲਵਪ੍ਰੀਤ ਸਿੰਘ , ਜਗਦੀਸ਼ ਲਾਲ, ਗੁਰਪ੍ਰੀਤ ਮਾਨ ਅਤੇ ਜਸਵਿੰਦਰ ਸਿੰਘ ਹਨ"।