← ਪਿਛੇ ਪਰਤੋ
ਨਵੀਂ ਦਿੱਲੀ, 21 ਸਤੰਬਰ, 2016 : 'ਆਪ' ਵਿਧਾਇਕਾਂ ਦਾ ਵਿਵਾਦਾਂ ਨਾਲੋਂ ਰਿਸ਼ਤਾ ਨਹੀਂ ਟੁੱਟ ਰਿਹਾ। ਹੁਣ ਇਕ ਨੌਜਵਾਨ ਨੇ ਤੁਗਲਕਾਬਾਦ ਤੋਂ ਆਪ ਵਿਧਾਇਕ ਸਹੀਰਾਮ ਪਹਿਲਵਾਨ ਦੇ ਖ਼ਿਲਾਫ਼ ਸਮਰਥਾਂ ਦੇ ਨਾਲ ਮਾਰਕੁੱਟ ਕਰਨ ਅਤੇ ਤਲਵਾਰ ਨਾਲ ਜਾਨ ਲੇਵਾ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਵਿਧਾਇਕ ਦੇ ਖ਼ਿਲਾਫ਼ ਓਖਲਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਜ਼ਖ਼ਮੀ ਸ਼ਿਕਾਇਤਕਰਤਾ ਯੋਗੇਂਦਰ ਦਾ ਅਜੇ ਏਮਸ ਵਿਚ ਇਲਾਜ ਚਲ ਰਿਹਾ ਹੈ। ਘਟਨਾ ਸੋਮਵਾਰ ਸਵੇਰ ਦੀ ਹੈ। ਇਸ ਵਿਚ ਸਿਕਾਇਤਕਰਤਾ ਦੇ ਨਾਲ ਜਾ ਰਿਹਾ ਉਸ ਦਾ ਭਤੀਜਾ ਵੀ ਜ਼ਖ਼ਮੀ ਹੋ ਗਿਆ ਹੈ। ਪੁਲਿਸ ਨੇ ਵਿਧਾਇਕ ਸਮੇਤ ਦੋ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 267