ਨਵੀਂ ਦਿੱਲੀ, 28 ਨਵੰਬਰ 2020 - ਅਮਿਤ ਸ਼ਾਹ ਨੇ ਆਖਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ਨੂੰ ਛੱਡ ਕੇ ਬੁਰਾੜੀ ਦੇ ਮੈਦਾਨ 'ਚ ਧਰਨਾ ਲਾਉਣ ਅਤੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਹਰ ਮਸਲੇ 'ਤੇ ਵਿਚਾਰ ਕਰਨ ਨੂੰ ਤਿਆਰ ਹਨ ਅਤੇ ਕਿਸਾਨਾਂ ਦੀ ਹਰ ਮੰਗ ਬੜੇ ਧਿਆਨ ਨਾਲ ਸੁਣੀ ਜਾਵੇਗੀ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਸੀ ਕਿ ਉਹ ਬੁਰਾੜੀ ਦੇ ਮੈਦਾਨ 'ਚ ਧਰਨਾ ਨਹੀਂ ਲਾਉਣਗੇ। ਸਗੋਂ ਉਹ ਦਿੱਲੀ ਦੀਆਂ ਹੱਦਾਂ 'ਤੇ ਸੜਕਾਂ 'ਤੇ ਹੀ ਧਰਨਾ ਲਾਉਣਗੇ ਅਤੇ ਉਨ੍ਹਾਂ ਸਮਾਂ ਉੱਥੇ ਹੀ ਡਟਣਗੇ ਜਿਨ੍ਹਾਂ ਸਮਾਂ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੱਤੇ ਜਾਂਦੇ।