ਮਾਨਸਾ, 16 ਅਕਤੂਬਰ, 2016 : ਆਮ ਆਦਮੀ ਪਾਰਟੀ ਦੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਆਟੋ ਚਾਲਕ ਗੁਰਪ੍ਰੀਤ ਸਿੰਘ ਵਾਸੀ ਠੂਠਿਆਵਾਲੀ ਰੋਡ ਵੱਲੋਂ ਚੌਧਰੀ ਧਰਮਸ਼ਾਲਾ, ਬਾਰਾਂ ਹੱਟਾਂ ਚੌਕ ਮਾਨਸਾ ਵਿਖੇ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਅਸੀਂ ਆਮ ਆਦਮੀਆਂ ਦੇ ਦਫ਼ਤਰ ਦਾ ਉਦਘਾਟਨ ਇੱਕ ਆਮ ਆਦਮੀ ਆਟੋ ਚਾਲਕ ਤੋਂ ਕਰਵਾ ਕੇ ਚੋਣ ਮੁਹਿੰਮ ਦਾ ਆਗਾਜ਼ ਕਰਨ ਜਾ ਰਹੇ ਹਾਂ, ਜਿੱਥੇ ਉਹਨਾਂ ਨੇ ਅਕਾਲੀ- ਭਾਜਪਾ ਸਰਕਾਰ ਦੇ ਕਾਰਨਾਮਿਆ ਦਾ ਵਰਨਣ ਲੋਕਾਂ ਸਾਹਮਣੇ ਕੀਤਾ ਉਥੇ ਹੀ ਉਹਨਾਂ ਦਿੱਲੀ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਦਾ ਹਵਾਲਾ ਦੇ ਕੇ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਤੇ ਉਹਨਾਂ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਇਸ ਤੋਂ ਇਲਾਵਾ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਨੌਜਵਾਨਾਂ ਤੇ ਕਿਸਾਨਾ ਦੇ ਮਨੋਰਥ ਪੱਤਰ ਬਾਰੇ ਵੀ ਲੋਕਾਂ ਵਿੱਚ ਆਪਣੇ ਵਿਚਾਰ ਰੱਖੇ। ਇਸ ਮੌਕੇ ਵਿਦਿਅਕ ਖੇਤਰ ਵਿੱਚ ਉਘੇ ਚੇਹਰੇ ਤਰਸੇਮ ਬਾਹੀਆ ਜੀ ਨੇ ਇੱਕਠ ਨੂੰ ਸੰਬੋਧਨ ਕਰਕੇ ਸ. ਨਾਜ਼ਰ ਸਿੰਘ ਮਾਨਸ਼ਾਹੀਆਂ ਦੀ ਸਖਸ਼ੀਅਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਪ੍ਰੋਗਰਾਮ ਵਿੱਚ ਸਿਰਕਤ ਕਰਦਿਆ ਲੋਕਾਂ ਨੂੰ ਸੰਬੋਧਨ ਕਰਦਿਆ ਮਾਨਸਾ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਆਪਣੇ ਆਪ ਨੂੰ ਖੁਸਕਿਸਮਤ ਸਮਝਣ ਕਿ ਉਹਨਾਂ ਨਾਜ਼ਰ ਸਿੰਘ ਮਾਨਸ਼ਾਹੀਆਂ ਵਰਗਾ ਇਮਨਦਾਰ ਨੁਮਾਇੰਦਾਂ ਚੁਣਨ ਦਾ ਮੌਕਾ ਮਿਲਿਆ ਤੇ ਉਹਨਾਂ ਕਿਹਾ ਕਿ ਉਹ ਲੋਕਾਂ ਤੋਂ ਆਸ ਕਰਦੇ ਹਨ ਕਿ ਉਹ 2017 ਵਿੱਚ ਸ. ਨਾਜ਼ਰ ਸਿੰਘ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਤੋਂ ਇਲਾਵਾ ਦੀਪਕ ਬਾਸਲ ਜੋਨਲ ਇੰਚਾਰਜ ਬਠਿੰਡਾ, ਸੱਤਪਾਲ ਸਿੰਗਲਾ ਚੇਅਰਮੈਨ ਮਾਨਸਾ, ਡਾ. ਵਿਜੈ ਸਿੰਗਲਾ, ਅਭੈ ਗੋਦਾਰਾ, ਪਰਮਿੰਦਰ ਸਿੰਘ, ਕਰਮਜੀਤ ਕੌਰ ਚਹਿਲ ਤੇ ਹੋਰਨਾਂ ਨੇ ਸੰਬੋਧਨ ਕੀਤਾ ਗਿਆ।ਸਟੇਜ ਦੀ ਕਾਰਵਾਈ ਜੁਗਰਾਜ ਸਿੰਘ ਬੁਰਜ ਰਾਠੀ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਸ. ਨਾਜ਼ਰ ਸਿੰਘ ਮਾਨਸ਼ਾਹੀਆਂ ਭਾਈ ਬਹਿਲੋ ਜੀ ਦਾ ਆਸੀਰਵਾਦ ਲੈਣ ਲਈ ਪਿੰਡ ਖਿੱਲਣ, ਚਕੇਰੀਆਂ ਹੁੰਦੇ ਹੋਏ ਕਾਫਲੇ ਦੇ ਰੂਪ ਵਿੱਚ ਪਿੰਡ ਫਫੜੇ ਭਾਈਕੇ ਪਹੁੰਚੇ। ਇਸ ਤੋਂ ਬਾਅਦ ਬੱਪੀਆਣਾ, ਕੋਟਲੱਲੂ, ਮਾਨਸਾ ਖੁਰਦ ਹੁੰਦੇ ਹੋਏ ਮਾਨਸਾ ਸ਼ਹਿਰ ਵਿੱਚ ਗੁਜਰ ਕੇ ਮੁੱਖ ਚੋਣ ਦਫ਼ਤਰ ਚੌਧਰੀ ਧਰਮਸ਼ਾਲਾ ਬਾਰਾਂ ਹੱਟਾਂ ਚੌਕ ਮਾਨਸਾ ਵਿਖੇ ਵਾਪਸੀ ਕੀਤੀ। ਇਸ ਮੌਕੇ ਰਾਕੇਸ਼ ਨਾਰੰਗ, ਬਲਦੇਵ ਸਿੰਘ ਰਾਠੀ, ਗੁਰਦੇਵ ਸਿੰਘ ਫਫੜੇ, ਟੇਕ ਸਿੰਘ ਭੰਮੇ, ਰੋਹੀਖਾਨ, ਸਕੁੰਤਲਾ ਦੇਵੀ, ਜਗਦੇਵ ਸਿੰਘ ਕਮਾਲੂ,ਜਸਪ੍ਰੀਤ ਕੈਂਥ, ਮੰਗਾ ਮਾਨਸਾ, ਭੁਪਿੰਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।