ਚੰਡੀਗੜ੍ਹ, 2 ਨਵੰਬਰ, 2016 : ਆਮ ਆਦਮੀ ਪਾਰਟੀ ਦੇ ਆਰ. ਟੀ. ਆਈ ਵਿੰਗ ਲੁਧਿਆਣਾ ਵਲੋਂ ਅੱਜ ਪਾਰਟੀ ਵਾਲੰਟੀਅਰਜ਼ ਅਤੇ ਸਿਵਿਲ ਸੁਸਾਇਟੀ ਦੇ ਮੈਂਬਰਾਂ ਨਾਲ ਮਿਲਕੇ ਪਹਿਲੀ ਵਾਰਤਾਲਾਪ ਬੈਠਕ ਦਾ ਆਯੋਜਨ ਕਰਵਾਇਆ ਗਿਆ। ਇਸ ਬੈਠਕ ਦਾ ਮੁੱਖ ਮਕਸਦ ਲੁਧਿਆਣਾ ਜ਼ੋਨ ਵਿੱਚ ਆਰ. ਟੀ. ਆਈ ਵਿੰਗ ਦੇ ਜਥੇਬੰਦਕ ਢਾਂਚੇ ਦੀ ਸਥਾਪਨਾ ਅਤੇ ਆਰ. ਟੀ ਆਈ ਦੇ ਮਾਹਿਰਾਂ ਅਤੇ ਵਾਲੰਟੀਅਰਜ਼ ਨਾਲ ਵਾਰਤਾਲਾਪ ਕਰਨਾ ਸੀ।
ਇਸ ਮੋਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਆਰ. ਟੀ. ਆਈ ਵਿੰਗ ਦੇ ਜੁਆਇੰਟ ਸੈਕਟਰੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 'ਰਾਈਟ ਟੂ ਇੰਨਫਰਮੇਸ਼ਨ' ਐਕਟ ਸਿਵਿਲ ਸੁਸਾਇਟੀ ਦੇ ਅਥਾਹ ਯਤਨਾਂ ਸਦਕਾ ਹੀ ਲਾਗੂ ਹੋਇਆ ਹੈ। ਉਹਨਾਂ ਕਿਹਾ ਕਿ 'ਚੈੱਕਸ ਐਂਡ ਬੈਲੇਂਸ' ਦੇ ਸੰਵਿਧਾਨਿਕ ਸਿਸਟਮ ਨੂੰ ਯਕੀਨੀ ਬਣਾਉਣ ਲਈ ਸਿਵਿਲ ਸੁਸਾਇਟੀ ਦੇ ਮੈਂਬਰਾਂ ਨੇ ਦਬਾਅ ਬਣਾਈ ਰੱਖਦਿਆਂ ਇੱਕ ਅਹਿਮ ਰੋਲ ਅਦਾ ਕੀਤਾ।
ਆਰ. ਟੀ. ਆਈ ਦੇ ਜ਼ੋਨ ਕੋਆਰਡੀਨੇਟਰ ਕਰਨਲ ਦਰਸ਼ਨ ਢਿੱਲੋਂ ਨੇ ਆਰ. ਟੀ. ਆਈ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡ ਅਤੇ ਕਾਰਪੋਰੇਸ਼ਨਾਂ ਤੋਂ ਮਹੱਤਵਪੂਰਣ ਜਾਣਕਾਰੀ ਹਾਸਿਲ ਕਰਨ ਦੇ ਢੰਗਾਂ ਬਾਰੇ ਵਿਚਾਰ ਚਰਚਾ ਕੀਤੀ। ਕਰਨਲ ਢਿੱਲੋਂ ਨੇ ਬੈਠਕ ਵਿੱਚ ਮੋਜੂਦ ਮੈਂਬਰਾਂ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਕਾਰਪੋਰੇਸ਼ਨਾਂ ਤੋਂ ਆਰ. ਟੀ. ਆਈ ਰਾਹੀਂ ਹਾਸਿਲ ਕੀਤੀ ਜਾਣਕਾਰੀ ਸਾਂਝੀ ਵੀ ਕੀਤੀ। ਕਰਨਲ ਢਿੱਲੋਂ ਨੇ ਦੱਸਿਆ ਕਿ ਉਹਨਾਂ ਵਲੋਂ ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਹਾਸਿਲ ਕਰਨ ਲਈ ੨੦੦ ਤੋਂ ਵੀ ਜ਼ਿਆਦਾ ਆਰ. ਟੀ. ਆਈ ਫਾਈਲ਼ ਕੀਤੀਆਂ ਗਈਆਂ ਹਨ।
ਆਰ. ਟੀ. ਆਈ ਕਾਰਜਕਰਤਾ ਸ਼੍ਰੀ ਪਰਦੀਪ ਜੈਸਵਾਲ ਨੇ ਆਰ. ਟੀ. ਆਈ ਲਗਾਉਣ ਲੱਗਿਆਂ ਧਿਆਨ ਦੇਣ ਯੋਗ ਮਹੱਤਵ ਪੂਰਣ ਗੱਲਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਆਰ. ਟੀ ਵਿੰਗ ਦੇ ਢਾਂਚੇ ਦਾ ਵਿਸਥਾਰ ਕਰਦਿਆਂ ਡਾ: ਪ੍ਰਦੀਪ ਜੈਸਵਾਲ, ਸ਼੍ਰੀ ਅਨਿਲ ਅਹੂਜਾ, ਸ਼੍ਰੀ ਪੰਕਜ ਸਕਸੈਨਾ ਨੂੰ ਸੈਕਟਰ ਕੋਆਰਡੀਨੇਟਰ, ਐਡਵੋਕੇਟ ਗਗਨਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ ਅਤੇ ਬ੍ਰਿਗੇਡੀਅਰ ਟੀ. ਐਸ. ਥਿੰਦ ਨੂੰ ਚੀਫ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ।