ਕੁਲਵਿੰਦਰ ਸਿੰਘ
- ਭਾਵੁਕ ਹੋਏ ਔਜਲਾ ਨੇ ਪਾਰਲੀਮੈਂਟ ਦੇ ਬਾਹਰ ਬੈਠੇ ਕੇ ਲਗਾਏ ਨਾਰੇ
ਅੰਮ੍ਰਿਤਸਰ, 30 ਜਨਵਰੀ 2021 - ਕਿਸਾਨੀ ਸੰਘਰਸ਼ ਦੌਰਾਨ ਪਾਰਲੀਮੈਂਟ ਸੈਸ਼ਨ ਦੇ ਅੱਜ ਪਹਿਲੇ ਦਿਨ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ 120 ਕਿਸਾਨਾਂ ਦੀ ਸ਼ਹਾਦਤ ਦਾ ਮੁੱਦਾ ਚੁੱਕਣਾ ਚਾਹਿਆ। ਉਨ੍ਹਾਂ ਦੇ ਨਾਲ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਉੱਥੇ ਹੀ ਸਨ ਜੋ ਕਿ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਸੰਸਦ ਭਵਨ ਵਿੱਚ ਸਨ ਅਤੇ ਔਜਲਾ ਨੂੰ ਬਾਹਰ ਵੇਖ ਕੇ ਉਹ ਵੀ ਔਜਲਾ ਦੇ ਕੋਲ ਬਾਹਰ ਆ ਕੇ ਬੈਠ ਗਏ ਅਤੇ ਰੋਸ ਪ੍ਰਦਰਸ਼ਨ ਕਰਨ ਲੱਗੇ ਬਿੱਟੂ ਨੂੰ ਕੁਝ ਸਮੇਂ ਲਈ ਸੰਸਦ ਵਿਚਸਟੈਂਡਿੰਗ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਜਾਣ ਦੀ ਆਗਿਆ ਦਿੱਤੀ ਗਈ।
ਪਰ ਔਜਲਾ ਨੂੰ ਸੰਸਦ ਭਵਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹ ਬਾਹਰ ਦਾਖ਼ਲੇ ਤੇ ਹੀ ਬੈਠ ਗਏ। ਇਸ ਦੌਰਾਨ ਉਹ ਭਾਵੁਕ ਵੀ ਹੋ ਗਏ ਉਹਨਾਂ ਸ਼ਹੀਦ ਹੋਏ ਕਿਸਾਨਾਂ ਦੀ ਸਾਰ ਲੈਣ ਅਤੇ ਖੇਤੀਬਾੜੀ ਬਿਲ ਰੱਦ ਕਰਨ ਦੀ ਮੰਗ ਰੱਖਦਿਆਂ ਕਿਆ ਕੇ ਕੇਂਦਰ ਸਰਕਾਰ ਸੰਸਦ ਦੇ ਅੰਦਰ ਖੇਤੀਬਾੜੀ ਬਿੱਲਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਕੇ ਸ਼ਹੀਦ ਹੋਏ ਕਿਸਾਨਾਂ ਲੋਕਾਂ ਦੀ ਮੌਤ ਤੇ ਤਾੜੀਆਂ ਵਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਗੂੰਗੀ ਬੋਲੀ ਸਰਕਾਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਢਹਿ ਢੇਰੀ ਕਰਕੇ ਕੁਝ ਪੂੰਜੀਪਤੀਆਂ ਦਾ ਹੱਥ-ਠੋਕਾ ਬਣ ਕੇ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਦੇਸ਼ ਦੀ ਆਜ਼ਾਦੀ ਹੋਵੇ ਅਤੇ ਭਾਵੇਂ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੀ ਗੱਲ ਕੀਤੀ ਜਾਵੇ ਹਰ ਮੁਹਾਜ਼ ਤੇ ਪੰਜਾਬੀਆਂ ਨੇ ਅਗਾਂਹ ਹੋ ਕੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਹਰੀ ਕ੍ਰਾਂਤੀ ਰਾਹੀਂ ਅੰਨ ਭੰਡਾਰ ਵਿੱਚ ਯੋਗਦਾਨ ਪਾਇਆ ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਪੰਜਾਬੀਆਂ ਨੂੰ ਅੱਤਵਾਦੀ ਤੇ ਵੱਖਵਾਦੀ ਨਾਵਾਂ ਨਾਲ ਬੁਲਾਇਆ ਜਾਂਦਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਬੂਰ ਜ਼ਰੂਰ ਪਵੇਗਾ ਔਜਲਾ ਨੇ ਕਿਹਾ ਕੇ ਮੋਦੀ ਅਤੇ ਸਾਥੀ ਕਿਸਾਨੀ ਸੰਘਰਸ਼ ਨੂੰ ਹਿੰਦੂ-ਸਿੱਖ ਅਤੇ ਹਿੰਦੂ-ਮੁਸਲਿਮ ਰੰਗ ਦੇਣਾ ਚਾਹ ਰਹੇ ਹਨ ਔਜਲਾ ਨੇ ਅਗੇ ਕਿਹਾ ਕੇ ਮੋਦੀ ਤੇ ਸ਼ਾਹ ਨੇ ਕਿਸਾਨਾਂ ਦੀ ਨਸਲਕੁਸ਼ੀ ਕਾਰਨ ਦੀ ਤਿਆਰੀ ਕਰ ਰੱਖੀ ਹੈ ਜਿਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।