ਨਵੀਂ ਦਿੱਲੀ, 4 ਜਨਵਰੀ- ਕਿਸਾਨ ਮੋਰਚੇ ਦੇ 40ਵੇਂ ਦਿਨ ਬਾਅਦ ਅੱਜ ਸੋਮਵਾਰ 4 ਜਨਵਰੀ ਨੂੰ ਕਿਸਾਨਾਂ ਤੇ ਕੇਂਦਰ ਦੇ ਮੰਤਰੀਆਂ ਵਿਚਾਲੇ 7ਵੇਂ ਗੇੜ ਦੀ ਮੀਟਿੰਗ ਹੋਣ ਜਾ ਰਹੀ ਹੈ।
ਇਹ ਮੀਟਿੰਗ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਹੋਵੇਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਿੰਘੂ ਬਾਰਡਰ ਵਿਖੇ ਹੋਈ ਮੀਟਿੰਗ ਚ ਇਹ ਗੱਲ ਮੁੜ ਦੁਹਰਾਈ ਗਈ ਕਿ ਮੀਟਿੰਗ ਵਿਚ ਗੱਲਬਾਤ ਮੁੱਖ ਤੌਰ 'ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੇ ਖੇਤੀ ਜਿਣਸਾਂ ਦੀ ਖ਼ਰੀਦ ਯਕੀਨੀ ਤੇ ਸਮਰਥਨ ਮੁੱਲ ਉੱਪਰ ਕੀਤੇ ਜਾਣ ਨੂੰ ਕਾਨੂੰਨੀ ਰੂਪ ਦਿੱਤੇ ਜਾਣ ਉੱਪਰ ਹੀ ਹੋਵੇਗੀ।